ਟਰੰਪ ਦੇ 'ਮੈਂਗੋ' ਗੇਮ 'ਤੇ ਭਾਰਤ ਦਾ ਸਖਤ ਜਵਾਬ, ਅਮਰੀਕਾ ਨੂੰ ਦਿਖਾਇਆ ਅੰਗੂਠਾ, ਅੰਬਾਂ ਦੀਆਂ ਸਾਰੀਆਂ VIP ਟੋਕਰੀਆਂ ਭੇਜੀਆਂ ਸਾਊਦੀ ਅਰਬ

ਭਾਰਤ ਦੀ ‘ਅੰਬ ਕੂਟਨੀਤੀ’ ਅੱਜਕੱਲ ਅੰਤਰਰਾਸ਼ਟਰੀ ਚਰਚਾਵਾਂ ਵਿੱਚ ਹੈ। ਕਿਉਂਕਿ ਭਾਰਤ ਨੇ ਆਪਣੇ ਬਿਹਤਰੀਨ ਅੰਬਾਂ ਦੀ ਪਹਿਲੀ ਖੇਪ ਅਮਰੀਕਾ ਦੀ ਥਾਂ ਸਊਦੀ ਅਰਬ ਦੇ ਸ਼ਾਹੀ ਪਰਿਵਾਰ ਨੂੰ ਭੇਜੀ ਹੈ। ਉਹੀ ਅਮਰੀਕਾ, ਜੋ ਹਰ ਸਾਲ ਭਾਰਤ ਤੋਂ ‘VIP ਅੰਬ’ ਲੈਣ ਦਾ ਆਦੀ ਰਿਹਾ ਹੈ – ਇਸ ਵਾਰ ਖਾਲੀ ਹੱਥ ਰਹਿ ਗਿਆ। ਸਵਾਲ ਇਹ ਉਠ ਰਿਹਾ ਹੈ ਕਿ ਕੀ ਇਹ ਸਿਰਫ ਇਕ ਸੰਜੋਗ ਹੈ ਜਾਂ ਇਸ ਦੇ ਪਿੱਛੇ ਕੋਈ ਰਾਜਨੈਤਿਕ ਸੰਦੇਸ਼ ਲੁਕਿਆ ਹੋਇਆ ਹੈ?
ਸੂਤਰਾਂ ਮੁਤਾਬਕ, ਭਾਰਤ ਸਰਕਾਰ ਵੱਲੋਂ ਇਸ ਵਾਰ ਦਸ਼ਹਰੀ, ਲੰਗੜਾ, ਕੇਸਰ ਅਤੇ ਅਲਫਾਂਸੋ ਵਰਗੀਆਂ ਸ਼ਾਨਦਾਰ ਕਿਸਮਾਂ ਦੇ ਅੰਬਾਂ ਦੀ ਪਹਿਲੀ ਖੇਪ ਸਊਦੀ ਅਰਬ ਦੇ ਕਰਾਊਨ ਪ੍ਰਿੰਸ ਮੋਹੰਮਦ ਬਿਨ ਸਲਮਾਨ ਨੂੰ ਭੇਜੀ ਗਈ ਹੈ। ਇਹ ਉਹੀ ਅੰਬ ਹਨ ਜੋ ਆਮ ਤੌਰ 'ਤੇ ਵਾਈਟ ਹਾਉਸ ਨੂੰ ਵੀ ਭੇਜੇ ਜਾਂਦੇ ਸਨ। ਭਾਰਤ ਦੀ ਆਮ ਕੂਟਨੀਤੀ ਦੇ ਤਹਿਤ ਹਰੇਕ ਸਾਲ ਅਮਰੀਕਾ ਨੂੰ ਇੱਕ ਪ੍ਰਤੀਕਾਤਮਕ "VIP ਟੋਕਰੀ" ਭੇਜੀ ਜਾਂਦੀ ਸੀ, ਜਿਸ ਦੀ ਸ਼ੁਰੂਆਤ 2007 ਵਿੱਚ ਡਾ. ਮਨਮੋਹਨ ਸਿੰਘ ਦੇ ਦੌਰਾਨ ਹੋਈ ਸੀ। ਪਰ ਇਸ ਵਾਰ ਅਮਰੀਕਾ ਨੂੰ ਨਾ ਤਾਂ ਕੋਈ ਟੋਕਰੀ ਭੇਜੀ ਗਈ ਅਤੇ ਨਾ ਹੀ ਕੋਈ ਅੰਬ। ਇਹ ਜਾਣ ਬੁੱਝ ਕੇ ਹੋਇਆ ਜਾਂ ਫਿਰ ਗਲਤੀਨਾਲ? ਇਹ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਦੂਜੇ ਪਾਸੇ, ਜਦੋਂ ਭਾਰਤ ਨੇ ਅਮਰੀਕਾ ਨੂੰ ਅੰਬ ਭੇਜਣ ਦੀ ਵਪਾਰਕ ਕੋਸ਼ਿਸ਼ ਕੀਤੀ, ਤਾਂ ਉੱਥੇ ਦੀਆਂ ਸਖ਼ਤ ਕਸਟਮ ਕਾਰਵਾਈਆਂ ਨੇ ਸਾਰੇ ਮਿਸ਼ਨ ਨੂੰ ਫੇਲ ਕਰ ਦਿੱਤਾ। ਮਈ 2025 ਵਿੱਚ ਅਮਰੀਕਾ ਨੇ ਭਾਰਤ ਤੋਂ ਭੇਜੇ ਗਏ 15 ਅੰਬਾਂ ਦੀ ਖੇਪ ਨੂੰ ਅਸਵੀਕਾਰ ਕਰ ਦਿੱਤਾ। ਕਾਰਨ ਸੀ PPQ203 ਨਾਂ ਦੇ ਜ਼ਰੂਰੀ ਦਸਤਾਵੇਜ਼ ਵਿੱਚ ਗਲਤੀ। ਇਸ ਕਾਰਨ ਭਾਰਤ ਨੂੰ ਲਗਭਗ ₹4.3 ਕਰੋੜ ਦਾ ਨੁਕਸਾਨ ਝੱਲਣਾ ਪਿਆ।
ਇਹ ਅੰਬ ਨਵੀਂ ਮੁੰਬਈ ਦੇ ਰੇਡੀਏਸ਼ਨ ਸੈਂਟਰ ਵਿੱਚ ਅਮਰੀਕੀ USDA ਅਧਿਕਾਰੀਆਂ ਦੀ ਨਿਗਰਾਨੀ ਹੇਠ ਪ੍ਰੋਸੈਸ ਕੀਤੇ ਗਏ ਸਨ, ਪਰ ਫਿਰ ਵੀ ਦਸਤਾਵੇਜ਼ੀ ਗਲਤੀਆਂ ਮਿਲੀਆਂ। PPQ203 ਫਾਰਮ ਰੇਡੀਏਸ਼ਨ ਦੀ ਪੁਸ਼ਟੀ ਕਰਦਾ ਹੈ ਅਤੇ ਇਸ ਦੇ ਬਿਨਾਂ ਅਮਰੀਕਾ ਵਿੱਚ ਅੰਬਾਂ ਦੀ ਐਂਟਰੀ ਅਸੰਭਵ ਹੈ।
ਅਮਰੀਕੀ ਅਧਿਕਾਰੀਆਂ ਨੇ ਦੋ ਚੋਣਾਂ ਦਿੱਤੀਆਂ: ਜਾਂ ਤਾਂ ਖੇਪ ਨੂੰ ਨਸ਼ਟ ਕਰੋ ਜਾਂ ਵਾਪਸ ਭਾਰਤ ਭੇਜੋ। ਆਖ਼ਰਕਾਰ, ਸਾਰੇ ਅੰਬ ਅਮਰੀਕਾ ਵਿੱਚ ਹੀ ਨਸ਼ਟ ਕਰ ਦਿੱਤੇ ਗਏ।
ਵਿਸ਼ਲੇਸ਼ਕ ਮੰਨਦੇ ਹਨ ਕਿ ਸਊਦੀ ਨੂੰ ਅੰਬ ਭੇਜਣਾ ਅਤੇ ਅਮਰੀਕਾ ਨੂੰ ਪ੍ਰਤੀਕਾਤਮਕ ਅੰਬਾਂ ਤੋਂ ਵਾਂਝਾ ਰੱਖਣਾ ਭਾਰਤ ਦੀ ਬਦਲ ਰਹੀ ਰਣਨੀਤਕ ਤਰਜੀਹ ਨੂੰ ਦਰਸਾਉਂਦਾ ਹੈ। ਭਾਰਤ ਜਿੱਥੇ ਸਊਦੀ ਅਰਬ ਨਾਲ ਤੇਲ, ਨਿਵੇਸ਼ ਅਤੇ ਇਸਲਾਮੀ ਦੁਨੀਆ ਵਿੱਚ ਕੂਟਨੀਤੀ ਵਧਾ ਰਿਹਾ ਹੈ, ਉਥੇ ਹੀ ਅਮਰੀਕਾ ਨਾਲ ਵੀਜ਼ਾ, ਡਿਜੀਟਲ ਡਾਟਾ ਅਤੇ ਪਾਕਿਸਤਾਨ ਨੀਤੀ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ।
ਵਿਸ਼ਲੇਸ਼ਕਾਂ ਦੇ ਅਨੁਸਾਰ ਭਾਰਤ ਦੀ ਅੰਬ ਕੂਟਨੀਤੀ ਹੁਣ ਸਿਰਫ਼ ਮਿੱਠਾਸ ਦੀ ਗੱਲ ਨਹੀਂ ਰਹੀ, ਇਹ ਹੁਣ ਰਣਨੀਤਕ ਤਰਜੀਹਾਂ ਅਤੇ ਵਪਾਰਕ ਕਾਬਲੀਅਤ ਦੀ ਕਸੌਟੀ ਬਣ ਚੁੱਕੀ ਹੈ। ਸਊਦੀ ਲਈ ਇਹ ਖੇਪ ਸਵਾਦ ਅਤੇ ਸੰਦੇਸ਼ ਦੋਵੇਂ ਸੀ, ਜਦਕਿ ਅਮਰੀਕਾ ਨੂੰ ਦਸਤਾਵੇਜ਼ੀ 'ਖਟਾਸ ਮਾਰ' ਦਾ ਸਾਹਮਣਾ ਕਰਨਾ ਪਿਆ।
Atrocious Kaliyuga; Mother and grandmother sold a minor girl for 3 lakh rupees
Red Alert In Punjab: Fires raining from the sky in North India;
Israel Iran War News Live Updates : ਇਜ਼ਰਾਈਲ ਨੇ ਫਿਰ ਈਰਾਨ 'ਤੇ ਮਿਜ਼ਾਈਲਾਂ ਦਾਗੀਆਂ, 2 ਜਨਰਲਾਂ ਦੀ ਮੌਤ