ਭਾਰਤ ਫੈਸਲਾਕੁੰਨ ਮੋੜ 'ਤੇ ਖੜ੍ਹਾ, ਦੇਸ਼ 'ਬਣਾਉਣ' ਅਤੇ 'ਵਿਗਾੜਨ' ਵਾਲਿਆਂ ਵਿਚਾਲੇ ਫਰਕ ਨੂੰ ਪਛਾਣਨ ਲੋਕ: ਰਾਹੁਲ

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਇਸ ਸਮੇਂ ਫੈਸਲਾਕੁੰਨ ਮੋੜ 'ਤੇ ਖੜ੍ਹਾ ਹੈ ਅਤੇ ਅਜਿਹੇ ਵਿਚ ਹਰ ਵਰਗ ਨੂੰ ਦੇਸ਼ ਬਣਾਉਣ ਅਤੇ ਦੇਸ਼ ਵਿਗਾੜਨ ਵਾਲਿਆਂ ਦਰਮਿਆਨ ਦਾ ਫ਼ਰਕ ਪਛਾਣਨਾ ਹੋਵੇਗਾ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਦੇਸ਼ ਇਸ ਸਮੇਂ ਫੈਸਲਾਕੁੰਨ ਮੋੜ 'ਤੇ ਖੜ੍ਹਾ ਹੈ। ਹਰ ਵਰਗ ਨੂੰ ਦੇਸ਼ ਬਣਾਉਣ ਅਤੇ ਦੇਸ਼ ਵਿਗਾੜਨ ਵਾਲਿਆਂ ਦਰਮਿਆਨ ਦਾ ਫ਼ਰਕ ਪਛਾਣਨਾ ਹੋਵੇਗਾ।
ਰਾਹੁਲ ਨੇ ਕਿਹਾ ਕਿ ਕਾਂਗਰਸ ਅਤੇ ਇੰਡੀਆ ਗਠਜੋੜ ਦਾ ਮਤਲਬ ਨੌਜਵਾਨਾਂ ਦੀ ਪਹਿਲੀ ਨੌਕਰੀ ਪੱਕੀ, ਕਿਸਾਨਾਂ ਨੂੰ MSP ਦੀ ਗਾਰੰਟੀ, ਹਰ ਗਰੀਬ ਮਹਿਲਾ ਲੱਖਪਤੀ, ਮਜ਼ਦੂਰਾਂ ਨੂੰ ਘੱਟੋ ਤੋਂ ਘੱਟ 400 ਰੁਪਏ ਰੋਜ਼ਾਨਾ, ਜਾਤੀਗਤ ਗਿਣਤੀ ਅਤੇ ਆਰਥਿਕ ਸਰਵੇ ਤੇ ਸੁਰੱਖਿਅਤ ਸੰਵਿਧਾਨ ਤੇ ਨਾਗਰਿਕ ਦੇ ਅਧਿਕਾਰ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਦਾ ਮਤਲਬ ਬੇਰੁਜ਼ਗਾਰੀ ਪੱਕੀ, ਕਿਸਾਨਾਂ 'ਤੇ ਕਰਜ਼ ਦਾ ਬੋਝ, ਅਸੁਰੱਖਿਅਤ ਅਤੇ ਅਧਿਕਾਰ ਤੋਂ ਵਾਂਝੀਆਂ ਔਰਤਾਂ, ਮਜ਼ਬੂਰ ਅਤੇ ਬੇਬੱਸ ਮਜ਼ਦੂਰ, ਵਾਂਝਿਆਂ ਨਾਲ ਭੇਦਭਾਵ ਅਤੇ ਸ਼ੋਸ਼ਣ, ਤਾਨਾਸ਼ਾਹੀ ਅਤੇ ਵਿਖਾਵੇ ਦਾ ਲੋਕਤੰਤਰ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਤੁਹਾਡਾ ਭਵਿੱਖ ਤੁਹਾਡੇ ਹੱਥਾਂ ਵਿਚ ਹੈ, ਸੋਚੋ, ਸਮਝੋ ਅਤੇ ਸਹੀ ਫ਼ੈਸਲਾ ਲਓ।
ਪੰਜਾਬ ਦੇ ਕਪੂਰਥਲਾ 'ਚ ਜਲੰਧਰ ਰੋਡ ਤੇ ਸਥਿਤ ਗੱਦਾ ਫੈਕਟਰੀ 'ਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਫੈਕਟਰੀ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। ਅੱਗ ਲੱਗਣ ਦਾ ਕਾਰਨ ਹਾਲੇ ਸਾਹਮਣੇ ਨਹੀਂ
ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਕਝੇੜੀ ਸਥਿਤ ਹੋਟਲ ਦਿਲਜੋਤ ਵਿੱਚ ਮੋਟਰਸਾਈਕਲ 'ਤੇ ਆਏ ਅਤੇ ਗੋਲੀਆਂ ਚਲਾਈਆਂ। ਅਪਰਾਧੀਆਂ ਨੇ ਲਗਭਗ ਪੰਜ ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਏ।
ਸੰਜੇ ਦੱਤ ਨੇ ਪੂਰੀ ਰਸਮਾਂ ਨਾਲ ਆਰਤੀ ਦੇਖੀ ਅਤੇ ਭਗਵਾਨ ਮਹਾਕਾਲ ਦੀ ਭਗਤੀ ਵਿੱਚ ਡੁੱਬੇ ਦਿਖਾਈ ਦਿੱਤੇ। ਸੰਜੇ ਦੱਤ ਦਾ ਮੰਦਰ ਜਾਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਧਿਆਤਮਿਕ ਮਾਹੌਲ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ।