ਪੰਜਾਬ ਦੇ ਪਾਣੀ ਲਈ ਲੜਨਾ ਬਹੁਤ ਜ਼ਰੂਰੀ: ਰਾਜੇਵਾਲ

ਪਟਿਆਲਾ, : ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਪੀਐਸਯੂ) ਵੱਲੋਂ ‘ਖੇਤੀ ਸੰਕਟ ਅਤੇ ਮਨੁੱਖੀ ਭੋਜਨ ਉੱਪਰ ਕਾਰਪੋਰੇਟ ਦੇ ਹਮਲੇ’ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ ਅਤੇ ਰਮਿੰਦਰ ਸਿੰਘ ਪਟਿਆਲਾ ਸਮੇਤ ਖੇਤੀ ਅਰਥ-ਸ਼ਾਸਤਰ ਦੇ ਮਾਹਿਰ ਡਾ. ਗਿਆਨ ਸਿੰਘ ਨੇ ਸੰਬੋਧਨ ਕੀਤਾ। ਸੈਮੀਨਾਰ ਦਾ ਆਗਾਜ਼ ਪੀਐਸਯੂ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ ਦੇ ਸਵਾਗਤੀ ਭਾਸ਼ਣ ਨਾਲ ਹੋਇਆ। ਉਨ੍ਹਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਅਤੇ ਸਿੱਖਿਆ ਵਰਗੇ ਅਹਿਮ ਖੇਤਰਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੇ ਹੀ ਅਰਥ ਸ਼ਾਸ਼ਤਰ ਵਿਭਾਗ ਤੋਂ ਸੇਵਾ ਮੁਕਤ ਹੋਏ ਉਘੇ ਖੇਤੀ ਅਰਥ-ਸ਼ਾਸਤਰ ਡਾ. ਗਿਆਨ ਸਿੰਘ ਨੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ, ਐਮਐਸਪੀ,ਬਦਲਵੇਂ ਖੇਤੀ ਮਾਡਲ ਅਤੇ ਸਹਿਕਾਰੀ ਖੇਤੀ ਬਾਰੇ ਗੱਲ ਕੀਤੀ। ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਏਪੀਐਮਸੀ ਮੰਡੀਆਂ ਦੀ ਮਹੱਤਤਾ ਅਤੇ ਫਸਲੀ ਵਿਭਿੰਨਤਾ ਦੇ ਵਿਸ਼ੇ ’ਤੇ ਚਰਚਾ ਕਰਦਿਆਂ ਕਿਹਾ ਕਿ ਪਾਣੀਆਂ ਦੇ ਮਸਲੇ ’ਤੇ ਲੜਨਾ ਬਹੁਤ ਜ਼ਰੂਰੀ ਹੈ। ਜਦਕਿ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਅਤੇ ਪੀਐਸਪੀ ਦੇ ਸਾਬਕਾ ਸੂਬਾਈ ਪ੍ਰਧਾਨ ਰਮਿੰਦਰ ਸਿੰਘ ਪਟਿਆਲਾ ਨੇ ਗੈਟਸ ਅਤੇ ਵਿਸ਼ਵ ਵਪਾਰ ਸੰਸਥਾ ਵਿੱਚ ਭਾਰਤ ਦੀਆਂ ਸੰਧੀਆਂ ਸਮੇਤ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੀਆਂ ਸੰਧੀਆਂ ਬਾਰੇ ਚਰਚਾ ਕੀਤੀ। ਰਮਿੰਦਰ ਪਟਿਆਲਾ ਦਾ ਕਹਿਣਾ ਸੀ ਕਿ ਐਮਐਸਪੀ ਦੀ ਲੜਾਈ ਕਿਸੇ ਇੱਕ ਸੂਬੇ ਦੀ ਨਾ ਹੋ ਕੇ ਦੇਸ਼ ਵਿਆਪੀ ਲੜਾਈ ਹੈ ਜਿਸ ਕਰਕੇ ਇਸ ਨੂੰ ਇਕੱਠਿਆਂ ਲੜਨ ਦੀ ਲੋੜ ਸਮਝਦਿਆਂ ਐਸਕੇਐਮ ਵੱਲੋਂ ਇਕਜੁਟਤਾ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਸਟੇਜ ਸੰਚਾਲਨ ਗੁਰਦਾਸ ਸਿੰਘ ਨੇ ਕੀਤਾ ਧੰਨਵਾਦੀ ਸ਼ਬਦ ਜਸ਼ਨਪ੍ਰੀਤ ਸਿੰਘ ਨੇ ਆਖੇ। ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਬੁਲਾਰਿਆਂ ਦਾ ਸਨਮਾਨ ਵੀ ਕੀਤਾ ਗਿਆ।
ਡਿਲੀਵਰੀ ਵੇਲੇ ਪਰੇਸ਼ਾਨੀ ਹੋਣ 'ਤੇ ਡਾਕਟਰ ਮਾਂ ਨੂੰ ਬਚਾ ਸਕਦਾ ਜਾਂ ਬੱਚੇ ਨੂੰ? ਜਾਣ ਲਓ ਨਿਯਮ
ਮਹਾਕਾਲ ਮੰਦਰ 'ਚ ਯੋ-ਯੋ ਹਨੀ ਸਿੰਘ ਨੇ ਟੇਕਿਆ ਮੱਥਾ, ਸ਼ਿਵ ਭਗਤੀ 'ਚ ਹੋਏ ਲੀਨ
ਅਜੀਤ ਪਾਲ ਸਿੰਘ ਕੋਹਲੀ ਐਮਐਲਏ ਪਟਿਆਲਾ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਕੰਮ ਮੁਕੰਮਲ ਕਰਵਾਉਣ ਦਾ ਦਿੱਤਾ ਭਰੋਸਾ