3 ਦਿਨ ਨੀਂਦ ਪੂਰੀ ਨਾ ਹੋਣ ਨਾਲ ਖੂਨ ’ਚ ਹੁੰਦੈ ਬਦਲਾਅ, ਦਿਲ ’ਤੇ ਪੈ ਸਕਦੈ ਡੂੰਘਾ ਪ੍ਰਭਾਵ

ਜਲੰਧਰ (ਇੰਟ.) : ਵਿਗਿਆਨੀ ਲੰਬੇ ਸਮੇਂ ਤੋਂ ਦੱਸ ਰਹੇ ਹਨ ਕਿ ਲੋੜੀਂਦੀ ਨੀਂਦ ਨਾ ਲੈਣਾ ਕਿੰਨਾ ਖ਼ਤਰਨਾਕ ਹੈ। ਇਸ ਸੰਬੰਧ ’ਚ ਸਵੀਡਨ ਦੀ ਉੱਪਸਾਲਾ ਯੂਨੀਵਰਸਿਟੀ ਵੱਲੋਂ ਕੀਤੇ ਗਏ ਨਵੇਂ ਅਧਿਐਨ ’ਚ ਖੋਜਕਰਤਾਵਾਂ ਨੇ ਪਾਇਆ ਕਿ ਸਿਰਫ਼ 3 ਦਿਨਾਂ ਲਈ ਹਰ ਰਾਤ ਲਗਭਗ 4 ਘੰਟੇ ਲੋੜੀਂਦੀ ਨੀਂਦ ਨਾ ਲੈਣ ਨਾਲ ਤੁਹਾਡੇ ਖੂਨ ’ਚ ਬਦਲਾਅ ਆਉਣ ਲੱਗਦੇ ਹਨ, ਜੋ ਸਿੱਧੇ ਤੌਰ ’ਤੇ ਦਿਲ ਦੀ ਬਿਮਾਰੀ ਦੇ ਵਧੇ ਹੋਏ ਜੋਖਮ ਨਾਲ ਜੁੜੇ ਹੋਏ ਹਨ।
ਖੋਜਕਰਤਾਵਾਂ ਨੇ ਖੂਨ ’ਚ ਇਕ ਕਿਸਮ ਦੇ ਪ੍ਰੋਟੀਨ ਦਾ ਪਤਾ ਲਗਾਇਆ ਹੈ, ਜੋ ਸੋਜ ਦਾ ਕਾਰਨ ਬਣਦਾ ਹੈ। ਇਹ ਅਜਿਹੇ ਅਣੂ ਹਨ, ਜੋ ਸਰੀਰ ’ਚ ਉਦੋਂ ਬਣਦੇ ਹਨ ਜਦੋਂ ਤੁਸੀਂ ਤਣਾਅ ’ਚ ਹੁੰਦੇ ਹੋ ਜਾਂ ਕਿਸੇ ਬਿਮਾਰੀ ਤੋਂ ਪੀੜਤ ਹੁੰਦੇ ਹੋ। ਜਦੋਂ ਇਹ ਪ੍ਰੋਟੀਨ ਤੁਹਾਡੇ ਖੂਨ ’ਚ ਲੰਬੇ ਸਮੇਂ ਤੱਕ ਉੱਚ ਪੱਧਰ ’ਤੇ ਰਹਿੰਦੇ ਹਨ ਤਾਂ ਇਹ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਦਿਲ ਦੀ ਅਸਫਲਤਾ, ਗੰਭੀਰ ਦਿਲ ਦੀ ਬਿਮਾਰੀ ਅਤੇ ਅਨਿਯਮਿਤ ਦਿਲ ਦੀ ਧੜਕਣ ਵਰਗੀਆਂ ਸਮੱਸਿਆਵਾਂ ਦੇ ਜੋਖਮ ਨੂੰ ਵਧਾ ਸਕਦੇ ਹਨ।
ਕਿਵੇਂ ਕੀਤਾ ਗਿਆ ਅਧਿਐਨ
ਇਸ ਅਧਿਐਨ ’ਚ 16 ਸਿਹਤਮੰਦ ਨੌਜਵਾਨ ਸ਼ਾਮਲ ਸਨ। ਇਨ੍ਹਾਂ ਨੌਜਵਾਨਾਂ ਨੇ ਪ੍ਰਯੋਗਸ਼ਾਲਾ ’ਚ ਕਈ ਦਿਨ ਬਿਤਾਏ, ਜਿਥੇ ਉਨ੍ਹਾਂ ਦੇ ਖਾਣੇ ਤੋਂ ਲੈ ਕੇ ਉਨ੍ਹਾਂ ਦੀਆਂ ਸਰਗਰਮੀਆਂ ਅਤੇ ਰੌਸ਼ਨੀ ਦੇ ਸੰਪਰਕ ਤੱਕ ਹਰ ਚੀਜ਼ ਨੂੰ ਧਿਆਨ ਨਾਲ ਕੰਟਰੋਲ ਕੀਤਾ ਗਿਆ ਸੀ। ਖੋਜ ’ਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੇ ਦੋ ਰੁਟੀਨਾਂ ਦੀ ਪਾਲਣਾ ਕੀਤੀ, ਜਿਸ ’ਚ ਇਕ ਸਮੂਹ ਨੇ 3 ਰਾਤਾਂ ਲਈ ਆਮ ਨੀਂਦ (ਸਾਢੇ 8 ਘੰਟੇ) ਲਈ ਅਤੇ ਦੂਜੇ ਸਮੂਹ ਨੇ 3 ਰਾਤਾਂ ਲਈ ਸਿਰਫ਼ 4 ਘੰਟੇ ਅਤੇ 25 ਮਿੰਟ ਦੀ ਨੀਂਦ ਲਈ।
ਹਰ ਰੋਜ਼ ਸੌਣ ਤੋਂ ਬਾਅਦ ਇਹ ਆਦਮੀ ਥੋੜ੍ਹੇ ਸਮੇਂ ਲਈ ਸਾਈਕਲ ਚਲਾਉਂਦੇ ਸਨ। ਕਸਰਤ ਤੋਂ ਠੀਕ ਪਹਿਲਾਂ ਅਤੇ ਬਾਅਦ ’ਚ ਉਨ੍ਹਾਂ ਦੇ ਖੂਨ ਦੀ ਜਾਂਚ ਕੀਤੀ ਗਈ। ਖੋਜਕਰਤਾਵਾਂ ਨੇ ਖੂਨ ਦੇ ਨਮੂਨਿਆਂ ’ਚ ਲਗਭਗ 90 ਵੱਖ-ਵੱਖ ਪ੍ਰੋਟੀਨ ਮਾਪੇ। ਉਨ੍ਹਾਂ ਨੇ ਪਾਇਆ ਕਿ ਨੀਂਦ ਦੀ ਘਾਟ ਕਾਰਨ ਦਿਲ ਦੀ ਬਿਮਾਰੀ ਨਾਲ ਜੁੜੀ ਸੋਜਿਸ਼ ਦੇ ਮਾਪਦੰਡਾਂ ’ਚ ਸਪੱਸ਼ਟ ਵਾਧਾ ਹੋਇਆ।
ਨੀਂਦ ਦੀ ਘਾਟ ਪ੍ਰੋਟੀਨਾਂ ’ਚ ਕਮੀ ਦਾ ਕਾਰਨ ਬਣਦੀ
ਖੋਜਕਰਤਾਵਾਂ ਨੇ ਪਾਇਆ ਕਿ ਆਮ ਤੌਰ ’ਤੇ ਕਸਰਤ ਇੰਟਰਲਿਊਕਿਨ-6 ਅਤੇ ਬੀ.ਡੀ.ਐੱਨ.ਐੱਫ. ਦੇ ਪੱਧਰ ਨੂੰ ਵਧਾਉਂਦੀ ਹੈ, ਜੋ ਦਿਮਾਗ ਅਤੇ ਦਿਲ ਦੀ ਸਿਹਤ ਲਈ ਮਹੱਤਵਪੂਰਨ ਬਿਲਡਿੰਗ ਬਲਾਕ ਹਨ। ਇਹ ਸਿਹਤਮੰਦ ਪ੍ਰੋਟੀਨ ਨੂੰ ਵਧਾਉਂਦਾ ਹੈ, ਜਦ ਕਿ ਨੀਂਦ ਦੀ ਘਾਟ ਕਾਰਨ ਇਹ ਪ੍ਰੋਟੀਨ ਘੱਟ ਜਾਂਦੇ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਬਦਲਾਅ ਨੌਜਵਾਨਾਂ, ਸਿਹਤਮੰਦ ਬਾਲਗਾਂ ਅਤੇ ਉਨ੍ਹਾਂ ਲੋਕਾਂ ’ਚ ਦੇਖੇ ਗਏ, ਜਿਨ੍ਹਾਂ ਨੂੰ ਦੋ ਦਿਨ ਪੂਰੀ ਨੀਂਦ ਨਹੀਂ ਆਈ।
ਇਹ ਚਿੰਤਾਜਨਕ ਹੈ ਕਿਉਂਕਿ ਬਾਲਗ ਅਕਸਰ ਨੀਂਦ ਦੀ ਕਮੀ ਤੋਂ ਪੀੜਤ ਹੁੰਦੇ ਹਨ ਅਤੇ ਲਗਭਗ ਚਾਰ ’ਚੋਂ ਇਕ ਵਿਅਕਤੀ ਸ਼ਿਫਟਾਂ ’ਚ ਕੰਮ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਨੀਂਦ ਘੱਟ ਆਉਂਦੀ ਹੈ। ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਖੂਨ ਦਾ ਨਮੂਨਾ ਲੈਣ ਦਾ ਸਮਾਂ ਮਾਇਨੇ ਰੱਖਦਾ ਹੈ। ਸਵੇਰ ਅਤੇ ਸ਼ਾਮ ਵਿਚਕਾਰ ਪ੍ਰੋਟੀਨ ਦਾ ਪੱਧਰ ਵੱਖ-ਵੱਖ ਹੁੰਦਾ ਹੈ। ਇਹ ਅਧਿਐਨ ਦਰਸਾਉਂਦਾ ਹੈ ਕਿ ਨੀਂਦ ਨਾ ਸਿਰਫ਼ ਤੁਹਾਡੇ ਖੂਨ ’ਚ ਮੌਜੂਦ ਚੀਜ਼ਾਂ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਇਨ੍ਹਾਂ ਤਬਦੀਲੀਆਂ ਨੂੰ ਲੱਛਣਾਂ ਦੇ ਰੂਪ ’ਚ ਪ੍ਰਗਟ ਕਰਨ ਦਾ ਕਾਰਨ ਵੀ ਬਣਦੀ ਹੈ।
Atrocious Kaliyuga; Mother and grandmother sold a minor girl for 3 lakh rupees
Red Alert In Punjab: Fires raining from the sky in North India;
Israel Iran War News Live Updates : ਇਜ਼ਰਾਈਲ ਨੇ ਫਿਰ ਈਰਾਨ 'ਤੇ ਮਿਜ਼ਾਈਲਾਂ ਦਾਗੀਆਂ, 2 ਜਨਰਲਾਂ ਦੀ ਮੌਤ