ਲੋਕ ਸਭਾ: ਸੰਸਦ ਮੈਂਬਰਾਂ ਵੱਲੋਂ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਹੋਕਾ
.jpg)
ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਅਤੇ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਅੱਜ ਦੇਸ਼ ਵਿੱਚ ਵਧਦੀ ਨਸ਼ੇ ਦੀ ਸਮੱਸਿਆ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਇਸ ਸੰਕਟ ਤੋਂ ਨਜਿੱਠਣ ਲਈ ਤੁਰੰਤ ਅਤੇ ਇਕੱਠੇ ਹੋ ਕੇ ਕਾਰਵਾਈ ਕਰਨ ਦਾ ਹੋਕਾ ਦਿੱਤਾ। ਲੋਕ ਸਭਾ ਵਿੱਚ ਸੰਬੋਧਨ ਕਰਦੇ ਹੋਏ ਵੇਣੂਗੋਪਾਲ ਨੇ ਨਸ਼ੇ ਦੀ ਸਮੱਸਿਆ ਦੇ ਵਿਨਾਸ਼ਕਾਰੀ ਪ੍ਰਭਾਵ ਬਾਰੇ ਚਾਨਣਾ ਪਾਇਆ, ਖ਼ਾਸ ਕਰ ਕੇ ਉਨ੍ਹਾਂ ਦੇ ਗ੍ਰਹਿ ਸੂਬੇ ਕੇਰਲ ’ਚ। ਉਨ੍ਹਾਂ ਕਿਹਾ, ‘‘ਹਰ ਰੋਜ਼ ਸਾਡੀ ਨੀਂਦ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਦੀਆਂ ਖ਼ਬਰਾਂ ਨਾਲ ਖੁੱਲ੍ਹਦੀ ਹੈ। ਅਸੀਂ ਜੋ ਦੇਖ ਰਹੇ ਹਾਂ ਉਹ ਸਿਰਫ਼ ਡੇਟਾ ਨਹੀਂ ਹੈ ਬਲਕਿ ਸਮਾਜ ਦੀ ਮਜਬੂਰੀ ਤੇ ਸਾਡੇ ਘਰਾਂ ਨੂੰ ਚੁੱਪ-ਚੁਪੀਤੇ ਲੱਗ ਰਿਹਾ ਖੋਰਾ ਹੈ।’’ ਵੇਣੂਗੋਪਾਲ ਨੇ ਕਿਹਾ ਕਿ ਦੋ ਮਹੀਨਿਆਂ ਵਿੱਚ ਹੀ ਕੇਰਲ ’ਚ 63 ਕਤਲ ਨਸ਼ੇ ਕਾਰਨ ਹੋਏ ਹਨ। ਉਨ੍ਹਾਂ ਨਸ਼ੇ ਨਾਲ ਸਬੰਧਤ ਮਾਮਲਿਆਂ ਵਿੱਚ 300 ਫੀਸਦ ਦਾ ਵਾਧਾ ਹੋਣ ਬਾਰੇ ਵੀ ਚਾਨਣਾ ਪਾਇਆ।
ਉਨ੍ਹਾਂ ਕੇਂਦਰ ਸਰਕਾਰ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਅਧਿਆਪਕਾਂ, ਵੱਖ ਵੱਖ ਫਿਰਕਿਆਂ ਦੇ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਇਕਜੁੱਟ ਹੋਣ ਅਤੇ ਵਿਆਪਕ ਤੇ ਤੁਰੰਤ ਕਾਰਵਾਈ ਕਰਨ ਦਾ ਹੋਕਾ ਦਿੱਤਾ। ਵੇਣੂਗੋਪਾਲ ਦੀਆਂ ਚਿੰਤਾਵਾਂ ਨੂੰ ਦੁਹਰਾਉਂਦੇ ਹੋਏ, ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ, ‘‘ਵੇਣੂਗੋਪਾਲ ਜੀ ਵੱਲੋਂ ਉਠਾਇਆ ਗਿਆ ਮੁੱਦਾ ਬਹੁਤ ਗੰਭੀਰ ਹੈ। ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਕੇਂਦਰ ਜਾਂ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ ਬਲਕਿ ਸਮਾਜ, ਅਧਿਆਪਕਾਂ ਅਤੇ ਸਾਰੇ ਹਿੱਤਧਾਰਕਾਂ ਦੀ ਵੀ ਜ਼ਿੰਮੇਵਾਰੀ ਹੈ। ਸਾਨੂੰ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਆਪਣੇ ਨੌਜਵਾਨਾਂ ਨੂੰ ਬਚਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਜੋ ਭਾਰਤ ਲਈ ਇਕ ਸੁਰੱਖਿਅਤ ਭਵਿੱਖ ਯਕੀਨੀ ਬਣਾਇਆ ਜਾ ਸਕੇ।’’
ਪਹਿਲਾਂ ਬੁਖਾਰ-ਗਲਾ ਦਰਦ ਫਿਰ ਮੂੰਹ ’ਚ ਛਾਲੇ, ਬੱਚਿਆਂ ’ਚ ਫੈਲ ਰਹੀ HFMD ਬਿਮਾਰੀ ਜਿਸ ’ਚ ਖਾਣਾ ਛੱਡ ਦਿੰਦੈ ਬੱਚਾ!
'ਉਹ ਖਾਨ ਹੈ ਤੇ ਮੈਂ ਖਾਨਦਾਨ ਹਾਂ..' ਰਣਬੀਰ ਨੇ ਆਖੀ ਆਮਿਰ ਖਾਨ ਨੂੰ ਇਹ ਗੱਲ
ਅਧਿਕਾਰੀਆਂ ਵੱਲੋਂ ਨਸ਼ਾ ਛੁਡਾਊ ਕੇਂਦਰ ਦੀ ਚੈਕਿੰਗ