ਮੋਦੀ ਵੱਲੋਂ ਏਸ਼ਿਆਈ ਸ਼ੇਰਾਂ ਦੀ ਸੰਭਾਲ ਲਈ ਕਬਾਇਲੀਆਂ ਦੇ ਯੋਗਦਾਨ ਦੀ ਸ਼ਲਾਘਾ

ਸਾਸਨ (ਗੁਜਰਾਤ): ਪ੍ਰਧਾਨ ਮੰਤਰੀ ਮੋਦੀ ਨੇ ਜੰਗਲੀ ਜੀਵ ਬਾਰੇ ਕੌਮੀ ਬੋਰਡ ਦੀ ਸੱਤਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਇਸ ਵਰ੍ਹੇ ਮਈ ਵਿੱਚ ਏਸ਼ਿਆਈ ਸ਼ੇਰਾਂ ਦੀ ਗਿਣਤੀ ਕਰਵਾਉਣ ਦਾ ਐਲਾਨ ਕੀਤਾ। ਮੀਟਿੰਗ ਵਿੱਚ ਵਾਤਾਵਰਨ, ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਤੇ ਹੋਰ ਮੈਂਬਰ ਵੀ ਮੌਜੂਦ ਸਨ। ਸ੍ਰੀ ਮੋਦੀ ਨੇ ਜੂਨਾਗੜ੍ਹ ਵਿੱਚ ‘ਨੈਸ਼ਨਲ ਰੈਫਰਲ ਸੈਂਟਰ ਫਾਰ ਵਾਈਲਡ ਲਾਈਫ’ ਬਣਾਉਣ ਲਈ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਤਾਮਿਨਨਾਡੂ ਦੇ ਕੋਇੰਬਟੂਰ ’ਚ ‘ਹਿਊਮਨ-ਵਾਈਲਡ ਲਾਈਫ ਕਨਫਲਿਕਟ ਮੈਨੇਂਜਮੈਂਟ’ (ਸੈਕੋਨ) ਸਥਾਪਤ ਕਰਨ ਦਾ ਵੀ ਐਲਾਨ ਕੀਤਾ ਤੇ ਨਦੀਆਂ ’ਚ ਮਿਲਣ ਵਾਲੀਆਂ ਡੌਲਫਿਨਾਂ ਬਾਰੇ ਇੱਕ ਪੁਸਤਕ ਵੀ ਰਿਲੀਜ਼ ਕੀਤੀ।
ਦੁੱਧ ਪੀਂਦੇ ਸਮੇਂ ਕਰਦੇ ਹੋ ਗਲਤੀਆਂ ਤਾਂ ਹੋ ਜਾਓ ਸਾਵਧਾਨ! ਜਾਣੋ ਦੁੱਧ ਪੀਣ ਦਾ ਕੀ ਹੈ ਸਹੀ ਤਰੀਕਾ
'ਮੇਰੇ ਨਾਲ ਵੀ ਇਹੀ ਹੋਇਆ ਸੀ..' ਸੁਨੰਦਾ ਸ਼ਰਮਾ ਦੇ ਸਮਰਥਨ 'ਚ ਆਈ ਹਿਮਾਂਸ਼ੀ ਖੁਰਾਨਾ ਨੇ ਵੀ ਤੋੜੀ ਚੁੱਪੀ
ਤੰਬਾਕੂ ਵਾਲ਼ੇ ਖੋਖਿਆ ਤੇ ਬਿਕ ਰਹੇ ਭੰਗ ਦੇ ਗੋਲਿਆਂ ਨੂੰ ਬੈਨ ਕਰਨ ਸੰਬੰਧੀ ਐਸ ਐਸ ਪੀ ਪਟਿਆਲਾ ਨੂੰ ਦਿੱਤਾ ਮੰਗ ਪੱਤਰ- ਗੁਰਮੁੱਖ ਗੁਰੂ