ਬਠਿੰਡਾ 'ਚ ਨਵ-ਵਿਆਹੁਤਾ ਦੀ ਮੌਤ, ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ, ਸਹੁਰਿਆਂ 'ਤੇ ਇਲਜ਼ਾਮ

Bathinda Murder News : ਬਰਨਾਲਾ ਜ਼ਿਲ੍ਹੇ ਦੇ ਪਿੰਡ ਭਦੌੜ ਦੀ ਇੱਕ ਕੁੜੀ ਦੀ ਬਠਿੰਡਾ 'ਚ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਸਹੁਰਿਆਂ 'ਤੇ ਦਾਜ ਨੂੰ ਲੈ ਕਤਲ ਦਾ ਇਲਜ਼ਾਮ ਲਾਇਆ ਗਿਆ ਹੈ। ਭਦੌੜ 'ਚ ਕੁੜੀ ਦੀ ਮੌਤ ਦੀ ਖ਼ਬਰ ਨਾਲ ਸੋਗ ਦਾ ਮਾਹੌਲ ਹੈ। ਫਿਲਹਾਲ, ਬਠਿੰਡਾ ਪੁਲਿਸ ਨੇ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਅਰਸ਼ਪ੍ਰੀਤ ਕੌਰ ਦਾ ਵਿਆਹ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ, ਜੋ ਕਿ ਬਠਿੰਡਾ ਦੇ ਬਾਬਾ ਫਰੀਦ ਨਗਰ ਵਿੱਚ ਵਿਆਹੀ ਗਈ ਸੀ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਸਹੁਰਿਆਂ ਨੇ ਉਨ੍ਹਾਂ ਦੀ ਧੀ ਦਾ ਦਾਜ ਲਈ ਕਤਲ ਕੀਤਾ ਹੈ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਮ੍ਰਿਤਕ ਕੁੜੀ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਰਸ਼ਪ੍ਰੀਤ ਕੌਰ ਦਾ ਵਿਆਹ 11/10/2024 ਨੂੰ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਹੁਰੇ ਪਰਿਵਾਰ ਨੇ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।ਪਰਿਵਾਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸਹੁਰਿਆਂ ਨੇ ਦੱਸਿਆ ਕਿ ਕੁੜੀ, ਬਠਿੰਡਾ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦੀ ਹਾਲਤ ਨਾਜ਼ੁਕ ਹੈ। ਜਦੋਂ ਪਰਿਵਾਰ ਭਦੌੜ ਤੋਂ ਬਠਿੰਡਾ ਪਹੁੰਚਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੁੜੀ ਦੀ ਮੌਤ ਹੋ ਚੁੱਕੀ ਹੈ।
ਪਰਿਵਾਰ ਦਾ ਇਲਜ਼ਾਮ ਹੈ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ, ਪੋਸਟਮਾਰਟਮ ਤੋਂ ਬਾਅਦ ਭਦੌੜ ਵਿੱਚ ਸਸਕਾਰ ਕਰ ਦਿੱਤਾ ਗਿਆ ਸੀ। ਬਠਿੰਡਾ ਕੈਂਟ ਥਾਣੇ ਦੀ ਪੁਲਿਸ ਨੇ ਅਜਮੇਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਦੇ ਪਤੀ ਬਲਵਿੰਦਰ ਸਿੰਘ, ਸਹੁਰਾ ਦਰਸ਼ਨ ਸਿੰਘ, ਲੜਕੀ ਦੀ ਸੱਸ ਬੰਤ ਕੌਰ ਅਤੇ ਨਣਦ ਖ਼ਿਲਾਫ਼ ਧਾਰਾ 80, 3(5) ਤਹਿਤ ਐਫਆਈਆਰ 112 ਦਰਜ ਕੀਤੀ ਹੈ।
ਰਾਤ ਦੀ ਨੀਂਦ ਪੂਰੀ ਨਾ ਹੋਵੇ ਤਾਂ ਅਗਲੇ ਦਿਨ ਦੁਪਹਿਰ ਵੇਲੇ ਨੀਂਦ ਆਉਣਾ ਜਾਇਜ਼ ਹੈ ਪਰ ਜੇਕਰ ਰਾਤ ਨੂੰ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਅਗਲੇ ਦਿਨ ਚੰਗੀ ਨੀਂਦ ਨਹੀਂ ਆਉਂਦੀ ਹੈ ਤਾਂ ਇਸ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ, ਆਓ ਜਾਣਦੇ ਹਾਂ ਇਸ ਦੇ ਲੱਛਣ ਰਾਤ ਨੂੰ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਦਿਨ ਵੇਲੇ ਸੁਸਤੀ ਰਹਿੰਦੀ ਹੈ। ਦਫਤਰ 'ਚ ਵੀ ਨੀਂਦ ਆਉਂਦੀ ਹੈ। ਸਰੀਰ ਵਿੱਚ ਥਕਾਵਟ ਰਹਿੰਦੀ ਹੈ। ਅਕਸਰ ਲੋਕ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਇਹ ਇੱਕ ਗੰਭੀਰ ਸਮੱਸਿਆ ਦਾ ਸੰਕੇਤ ਹਨ। ਇਹ ਸਮੱਸਿਆ ਕਿਉਂ ਹੁੰਦੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਆਓ ਜਾਣਦੇ ਹਾਂ...
ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬੇਰਹਿਮ ਪੋਤਾ ਆਪਣੀ ਕੈਂਸਰ ਪੀੜਤ ਦਾਦੀ ਨੂੰ ਜੰਗਲ ਵਿਚ ਛੱਡ ਆਇਆ। ਮਾਮਲਾ ਮਹਾਰਾਸ਼ਟਰ ਦੇ ਮੁੰਬਈ ਨਾਲ ਸੰਬੰਧਿਤ ਹੈ, ਜਿੱਥੇ ਪੁਲਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਸ ਦੇ ਅਨੁਸਾਰ ਬਜ਼ੁਰਗ ਔਰਤ ਲੰਬੇ ਸਮੇਂ ਤੋਂ ਕੈਂਸਰ ਦੀ ਮਰੀਜ਼ ਸੀ ਅਤੇ ਉਹ ਬਹੁਤ ਹੀ ਕਮਜ਼ੋਰ ਹਾਲਤ ਵਿਚ ਸੀ। ਪੋਤਾ ਉਸ ਨੂੰ ਬੋਝ ਸਮਝਣ ਲੱਗ ਪਿਆ ਅਤੇ ਉਸ ਨੇ ਦਾਦੀ ਨੂੰ ਇਕ ਦਿਨ ਚੁੱਪਚਾਪ ਗੱਡੀ 'ਚ ਬਿਠਾ ਕੇ ਆਰੇ ਕਾਲੋਨੀ ਨੇੜੇ ਜੰਗਲ 'ਚ ਛੱਡ ਆਇਆ। ਪੁਲਸ ਨੇ 33 ਸਾਲਾ ਇਕ ਵਿਅਕਤੀ ਅਤੇ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੱਥੋਂ ਦੇ ਕਾਦੀਆਂ ਰੋਡ ’ਤੇ ਬੀਤੀ ਰਾਤ ਦੋ ਮੋਟਰਸਾਈਕਲ ਸਵਾਰਾਂ ਨੇ ਸਕਾਰਪੀਓ ਵਿੱਚ ਸਵਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਵਾਸੀ ਪਿੰਡ ਭਗਵਾਨਪੁਰ ਅਤੇ ਉਨ੍ਹਾਂ ਦੇ ਇੱਕ ਹੋਰ ਰਿਸ਼ਤੇਦਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਗੋਲੀਬਾਰੀ ਦੌਰਾਨ ਕਾਰ ਚਲਾ ਰਹੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਹਰਜੀਤ ਕੌਰ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਬਟਾਲਾ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਫ਼ੋਨ ’ਤੇ ਦੱਸਿਆ ਕਿ ਵੀਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਵਿਚ ਹਰਜੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਉਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ, ਪਰ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।