ਅੰਬਾਨੀਆਂ ਦੇ ਫੰਕਸ਼ਨ 'ਚ ਦਿਲਜੀਤ ਦੀ ਹੋਈ ਬੱਲੇ-ਬੱਲੇ, ਪੰਜਾਬ ਦਾ ਵਧਾਇਆ ਮਾਣ, ਦਿੱਤਾ ਸਿੱਖੀ ਦਾ ਸੰਕੇਤ
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ 'ਚ ਸ਼ਾਮਲ ਹੋਣ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ। ਜਿੱਥੇ ਪਹਿਲੇ ਦਿਨ ਹਾਲੀਵੁੱਡ ਗਾਇਕਾ ਰਿਹਾਨਾ ਨੇ ਅੰਬਾਨੀਆਂ ਦੇ ਈਵੈਂਟ 'ਚ ਰੰਗ ਬੰਨ੍ਹਿਆ ਉਥੇ ਹੀ ਦੂਜੇ ਦਿਨ ਪੰਜਾਬੀ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਮੌਜੂਦਾ ਲੋਕਾਂ ਨੂੰ ਆਪਣੇ ਸੁਰੀਲੇ ਬੋਲਾਂ 'ਤੇ ਨੱਚਣ ਲਾਇਆ।