ਸਰੀਰ ਵਿੱਚ ਗੁਰਦਿਆਂ ਦੇ ਖ਼ਰਾਬ ਹੋਣ 'ਤੇ ਦਿਖਾਈ ਦਿੰਦੇ ਹਨ ਇਹ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ, ਪੜ੍ਹੋ ਡਿਟੇਲ
ਗੁਰਦੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਇਹ ਨਾ ਸਿਰਫ਼ ਸਰੀਰ ਵਿੱਚੋਂ ਹਾਨੀਕਾਰਕ ਰਸਾਇਣਾਂ ਨੂੰ ਬਾਹਰ ਕੱਢਦਾ ਹੈ ਸਗੋਂ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ। ਜੇਕਰ ਇਹ ਖ਼ਤਰਨਾਕ ਪਦਾਰਥ ਸਾਡੇ ਸਰੀਰ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦੇਣ ਅਤੇ ਅੰਦਰ ਜਮ੍ਹਾਂ ਹੋਣ ਲੱਗ ਜਾਣ ਤਾਂ 24 ਘੰਟੇ ਵੀ ਜ਼ਿੰਦਾ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਗੁਰਦਿਆਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਪਰ ਅੱਜ ਦੀ ਜੀਵਨ ਸ਼ੈਲੀ ਕਿਡਨੀ ਦੇ ਕੰਮਕਾਜ ਵਿੱਚ ਸਮੱਸਿਆਵਾਂ ਪੈਦਾ ਕਰ ਰਹੀ ਹੈ। ਹਰ ਉਮਰ ਦੇ ਮਰੀਜ਼ ਗੁਰਦਿਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।