ਸਿਰਫ ਮੁਰਗੀ ਨਹੀਂ, ਆਂਡਿਆਂ ਦਾ ਮੁਆਵਜ਼ਾ ਵੀ ਲੈਕੇ ਰਹਾਂਗੇ; ਸੁਖਬੀਰ ਬਾਦਲ ਨੇ ਦਿੱਤੀ ਵਿਰੋਧੀਆਂ ਨੂੰ ਚਿਤਾਵਨੀ
ਸ਼੍ਰੋਮਣੀ ਅਕਾਲੀ ਦਲ (Shiromani Akali Dal) ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਹਿਲਾਂ ਮੌਕਾ ਦੇ ਕੇ ਦੇਖ ਚੁੱਕੇ ਹੋ, ਇਸ ਲਈ ਹੁਣ ਇਕ ਮੌਕਾ ਕਿਸੇ ਹੋਰ ਨੂੰ ਦੇ ਕੇ ਫੇਰ ਧੋਖਾ ਨਾ ਖਾ ਲੈਣਾ। ਕਿਉਕਿ ਪ੍ਰਕਾਸ਼ ਸਿੰਘ ਬਾਦਲ ਵੱਲੋ ਪੰਜਾਬ 'ਚ ਕੀਤੇ ਵਿਕਾਸ ਨੂੰ ਪਹਿਲਾਂ ਕੈਪਟਨ ਹੋਰਾਂ ਨੇ ਰੋਲਿਆ, ਹੁਣ 'ਆਪ' ਸਭ ਖਤਮ ਕਰਨ ਵਿਚ ਲੱਗੀ ਹੋਈ ਹੈ। ਸੁਖਬੀਰ ਬਾਦਲ ਪਟਿਆਲਾ ਦੇ ਦੇਵੀਗੜ੍ਹ ਵਿਖੇ ਅਕਾਲੀ ਦਲ ਦੇ ਸੂਬਾ ਸਰਕਾਰ ਖ਼ਿਲਾਫ਼ ਲਗਾਏ ਧਰਨੇ 'ਚ ਸ਼ਾਮਲ ਹੋਣ ਪੁੱਜੇ ਸਨ। ਹੜ੍ਹ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਬਾਦਲ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਝੂਠੇ ਪ੍ਰਚਾਰ 'ਚ ਰੁੱਝੀ ਹੋਈ ਹੈ। ਸੂਬਾ ਸਰਕਾਰ ਦੀ ਲਾਪ੍ਰਵਾਹੀ ਕਰਕੇ ਲੋਕਾਂ ਦਾ ਘਰ, ਬਾਰ ਤੇ ਰੁਜ਼ਗਾਰ ਸਭ ਖ਼ਤਮ ਹੋ ਗਿਆ। ਇਸ ਲਈ ਹੁਣ ਮੁਰਗੀ ਹੀ ਨਹੀਂ ਸਗੋਂ ਆਂਡਿਆਂ ਦਾ ਮੁਆਵਜ਼ਾ ਵੀ ਲੈਕੇ ਰਹਾਂਗੇ।