ਕੋਲਕਾਤਾ - ਆਪਣੇ ਵਰਗੇ ਸਥਾਪਤ ਨੇਤਾਵਾਂ ਨੂੰ ਜਿੱਤਣ ਯੋਗ ਹਲਕਿਆਂ ਤੋਂ ਚੁਣੌਤੀਪੂਰਨ ਹਲਕਿਆਂ ’ਚ ਤਬਦੀਲ ਕਰਨ ਦੀ ਦਲੀਲ ’ਤੇ ਸਵਾਲ ਉਠਾਉਣ ਪਿੱਛੋਂ ਭਾਜਪਾ ਨੇਤਾ ਦਿਲੀਪ ਘੋਸ਼ ਨੇ ਸ਼ਨੀਵਾਰ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਈ, ਜਿਸ ਕਾਰਨ ਪਾਰਟੀ ਦੀ ਪੱਛਮੀ ਬੰਗਾਲ ਇਕਾਈ ’ਚ ‘ਪੁਰਾਣੇ ਬਨਾਮ ਨਵੇਂ’ ’ਤੇ ਬਹਿਸ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ।
ਘੋਸ਼ ਨੇ ਐਕਸ ’ਤੇ ਸੀਕ੍ਰੇਸੀ ਵਾਲਾ ਇਕ ਸੰਦੇਸ਼ ਪੋਸਟ ਕੀਤਾ ‘ਓਲਡ ਇਜ਼ ਗੋਲਡ (ਪੁਰਾਣਾ ਦਮਦਾਰ ਹੈ)। ਘੋਸ਼ ਨੇ ਪਹਿਲਾਂ ਕਿਹਾ ਸੀ ਕਿ ਪੁਰਾਣੇ ਨੇਤਾਵਾਂ ਨੂੰ ਪਾਸੇ ਕਰਨਾ ਪਾਰਟੀ ਦੀ ਗਲਤੀ ਸੀ । ਇਸ ਨੂੰ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਹੀ ਪੈਣਾ ਸੀ ਕਿਉਂਕਿ ਨਵੇਂ ਅਤੇ ਗੈਰ ਤਜਰਬੇਕਾਰ ਨੇਤਾ ਫੈਸਲੇ ਲੈ ਰਹੇ ਸਨ।
ਸੂਬੇ ’ਚ ਭਾਜਪਾ ਦੀਆਂ ਲੋਕ ਸਭਾ ਸੀਟਾਂ ਦੀ ਗਿਣਤੀ 2019 ’ਚ 18 ਸੀ ਜੋ ਹੁਣ ਇਨ੍ਹਾਂ ਚੋਣ ’ਚ ਘਟ ਕੇ 12 ਹੋ ਗਈ ਹੈ। 2019 ’ਚ ਘੋਸ਼ ਪ੍ਰਦੇਸ਼ ਭਾਜਪਾ ਪ੍ਰਧਾਨ ਸਨ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ