ਹਵਾਈ ਟਾਪੂ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ। ਹਵਾਈ ਟਾਪੂ 'ਤੇ ਜੰਗਲ ਦੀ ਅੱਗ ਨਾਲ ਲਹੈਨਾ ਸ਼ਹਿਰ ਪੂਰੀ ਤਰ੍ਹਾਂ ਸੁਆਹ ਹੋ ਗਿਆ ਹੈ। ਮਾਉਈ ਕਾਉਂਟੀ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ, "ਫਾਇਰ ਸਰਵਿਸ ਅੱਗ ਬੁਝਾਉਣ ਲਈ ਜਾਰੀ ਹੈ, ਪਰ ਇਸ ਅੱਗ ਨਾਲ ਕੁੱਲ 36 ਮੌਤਾਂ ਦਾ ਪਤਾ ਲਗਾਇਆ ਗਿਆ ਹੈ।"
ਹਵਾਈ ਦੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਮੰਗਲਵਾਰ ਤੜਕੇ ਸ਼ੁਰੂ ਹੋਈ ਅੱਗ ਨੇ ਮਾਉਈ ਟਾਪੂ 'ਤੇ ਰਹਿਣ ਵਾਲੇ 35,000 ਤੋਂ ਵੱਧ ਲੋਕਾਂ ਦੇ ਨਾਲ-ਨਾਲ ਘਰਾਂ, ਕਾਰੋਬਾਰਾਂ ਅਤੇ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਰਾਜ ਏਜੰਸੀ ਨੇ ਕਿਹਾ ਕਿ ਅੱਗ ਨੇ 2,000 ਏਕੜ (800 ਹੈਕਟੇਅਰ) ਤੋਂ ਵੱਧ ਨੂੰ ਸਾੜ ਦਿੱਤਾ ਹੈ। ਜੰਗਲ ਦੀ ਅੱਗ ਫਿਲਹਾਲ ਕਾਬੂ ਤੋਂ ਬਾਹਰ ਹੈ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ