ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਸੂਰਜ ਮਿਸ਼ਨ ਦੇ ਸਫ਼ਲ ਲਾਂਚ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਇਸ ਦੇ ਵਿਗਿਆਨੀਆਂ ਨੂੰ ਸ਼ਨੀਵਾਰ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਸੰਪੂਰਨ ਮਨੁੱਖਤਾ ਦੇ ਕਲਿਆਣ ਲਈ ਪੁਲਾੜ ਦੀ ਬਿਹਤਰ ਸਮਝ ਵਿਕਸਿਤ ਕਰਨ ਲਈ ਸਾਡੀ ਅਥੱਕ ਵਿਗਿਆਨਕ ਕੋਸ਼ਿਸ਼ ਜਾਰੀ ਰਹੇਗੀ।'' ਇਸਰੋ ਨੇ ਕੁਝ ਦਿਨ ਪਹਿਲੇ ਚੰਨ 'ਤੇ ਸਫ਼ਲ 'ਸਾਫ਼ਟ ਲੈਂਡਿੰਗ' ਕਰਨ ਤੋਂ ਬਾਅਦ ਇਕ ਵਾਰ ਮੁੜ ਇਤਿਹਾਸ ਰਚਣ ਦੇ ਮਕਸਦ ਨਾਲ ਸ਼ਨੀਵਾਰ ਨੰ ਦੇਸ਼ ਦੇ ਪਹਿਲੇ ਸੂਰਜ ਮਿਸ਼ਨ 'ਆਦਿਤਿਆ ਐੱਲ1' ਦਾ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਥਿਤ ਪੁਲਾੜ ਕੇਂਦਰ ਤੋਂ ਸਫ਼ਲ ਲਾਂਚ ਕੀਤਾ। ਇਸ ਨੇ ਦੱਸਿਆ ਕਿ ਆਦਿਤਿਆ ਐੱਲ1 ਯਾਨ ਪੀ.ਐੱਸ.ਐੱਲ.ਵੀ. ਰਾਕੇਟ ਤੋਂ ਸਫ਼ਲਤਾਪੂਰਵਕ ਵੱਖ ਹੋ ਗਿਆ ਹੈ। ਭਾਰਤ ਦਾ ਇਹ ਮਿਸ਼ਨ ਸੂਰਜ ਨਾਲ ਸੰਬੰਧਤ ਰਹੱਸਾਂ ਤੋਂ ਪਰਦਾ ਹਟਾਉਣ 'ਚ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਲਿਖਿਆ,''ਭਾਰਤ ਦੇ ਪਹਿਲੇ ਸੂਰਜ ਮਿਸ਼ਨ ਆਦਿਤਿਆ-ਐੱਲ1 ਦੇ ਸਫ਼ਲ ਲਾਂਚ ਲਈ ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ।''
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ