ਵੈਂਕੂਵਰ ’ਚ ਖਾਣਾ ਖਾ ਰਹੇ ਪੀ. ਐੱਮ. ਟਰੂਡੋ ਨੂੰ ਫਲਸਤੀਨੀ ਪ੍ਰਦਰਸ਼ਨਕਾਰੀਆਂ ਨੇ ਘੇਰਿਆ
ਉਹ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਲਈ ਗੱਲਬਾਤ ਕਰਨ।ਸੁਰੱਖਿਆ ਮੁਲਾਜ਼ਮਾਂ ਨੇ ਇਕ ਬਿਆਨ ’ਚ ਕਿਹਾ, ‘‘ਵੈਂਕੂਵਰ ਪੁਲਸ ਨੇ ਚਾਈਨਾਟਾਊਨ ਰੈਸਟੋਰੈਂਟ ਦੇ ਬਾਹਰ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਮੰਗਲਵਾਰ ਰਾਤ ਲਗਭਗ 100 ਅਧਿਕਾਰੀਆਂ ਨੂੰ ਤਾਇਨਾਤ ਕੀਤਾ, ਜਿਥੇ ਪ੍ਰਧਾਨ ਮੰਤਰੀ ਖਾਣਾ ਖਾ ਰਹੇ ਸਨ। ਪੁਲਸ ਨੇ ਭੀੜ ਨੂੰ ਕੰਟਰੋਲ ਕਰਨ ਤੇ ਹਟਾਉਣ ’ਚ ਮਦਦ ਕੀਤੀ, ਜਦਕਿ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਰੈਸਟੋਰੈਂਟ ਤੋਂ ਬਾਹਰ ਕੱਢਿਆ ਗਿਆ।’ਪੁਲਸ ਨੇ ਕਿਹਾ ਕਿ 27 ਸਾਲਾ ਇਕ ਵਿਅਕਤੀ ਨੂੰ ਇਕ ਮਹਿਲਾ ਅਧਿਕਾਰੀ ਦੇ ਚਿਹਰੇ ’ਤੇ ਮੁੱਕਾ ਮਾਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਮੁਹੰਮਦ ਹੁਸੈਨ ਨੇ ਈ-ਮੇਲ ਰਾਹੀਂ ਕਿਹਾ, ‘‘ਕੱਲ ਸ਼ਾਮ ਨੂੰ ਵੈਂਕੂਵਰ ’ਚ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਸੰਪਰਕ ਕੀਤਾ ਪਰ ਅੱਗੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।’’