ਨਵੀਂ ਦਿੱਲੀ- ਰਾਹੁਲ ਗਾਂਧੀ ਸਿਆਸੀ ਮੋਰਚੇ ’ਤੇ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖੇ ਹਮਲੇ ਕਰ ਰਹੇ ਹੋਣ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸਾਵਰੇਨ ਗੋਲਡ ਬਾਂਡ ਯੋਜਨਾ ਰਾਹੁਲ ਗਾਂਧੀ ਨੂੰ ਕਾਫੀ ਪਸੰਦ ਆਈ ਹੈ। ਉਨ੍ਹਾਂ ਇਸ ਯੋਜਨਾ ਤਹਿਤ ਗੋਲਡ ਬਾਂਡ ਖਰੀਦੇ ਹੋਏ ਹਨ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਚ ਪਹਿਲੀ ਵਾਰ ਨਵੰਬਰ 2015 ’ਚ ਆਰ. ਬੀ. ਆਈ. ਨੇ ਬਾਜ਼ਾਰ ’ਚੋਂ ਸਸਤਾ ਸੋਨਾ ਖਰੀਦਣ ਲਈ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਸਾਵਰੇਨ ਗੋਲਡ ਬਾਂਡ ਯੋਜਨਾ 8 ਸਾਲ ਲਈ ਗੋਲਡ ’ਚ ਨਿਵੇਸ਼ ਦਾ ਮੌਕਾ ਦਿੰਦੀ ਹੈ।
ਇਸ ਸਕੀਮ ਤਹਿਤ ਸਾਲਾਨਾ 2.50 ਫੀਸਦੀ ਦਾ ਰਿਟਰਨ ਫਿਕਸਡ ਹੈ। ਇਸ ਤੋਂ ਬਾਅਦ ਮਾਰਕੀਟ ’ਚ ਉਤਾਰ-ਚੜ੍ਹਾਅ ਦੇ ਹਿਸਾਬ ਨਾਲ ਰਿਟਰਨ ਮਿਲਦਾ ਹੈ। ਮਤਲਬ ਜਿੰਨਾ ਜ਼ਿਆਦਾ ਸੋਨਾ ਮਹਿੰਗਾ ਹੋਵੇਗਾ, ਓਨਾ ਹੀ ਜ਼ਿਆਦਾ ਰਿਟਰਨ ਮਿਲੇਗਾ। ਰਾਹੁਲ ਗਾਂਧੀ ਵੱਲੋਂ ਵਾਇਨਾਡ ਤੋਂ ਭਰੇ ਗਏ ਨਾਮਜ਼ਦਗੀ ਪੱਤਰ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਚੋਣ ਹਲਫਨਾਮੇ ਮੁਤਾਬਕ ਰਾਹੁਲ ਗਾਂਧੀ ਦੀ ਚੱਲ ਜਾਇਦਾਦ 9,24,59,264 ਰੁਪਏ ਦੀ ਹੈ, ਜਦਕਿ ਅਚੱਲ ਜਾਇਦਾਦ 11,14,02,598 ਰੁਪਏ ਹੈ। ਇਸ ਹਿਸਾਬ ਨਾਲ ਦੇਖੀਏ ਤਾਂ ਉਨ੍ਹਾਂ ਕੋਲ ਕੁੱਲ ਜਾਇਦਾਦ 20,38,61,862 ਰੁਪਏ ਹੈ। ਹਾਲਾਂਕਿ ਰਾਹੁਲ ਗਾਂਧੀ ’ਤੇ ਕਰੀਬ 49.79 ਲੱਖ ਰੁਪਏ ਦਾ ਕਰਜ਼ਾ ਹੈ। ਰਾਹੁਲ ਗਾਂਧੀ ਨੇ ਸ਼ੇਅਰ ਅਤੇ ਮਿਊਚੁਅਲ ਫੰਡ ’ਚ ਨਿਵੇਸ਼ ਦਾ ਖੁਲਾਸਾ ਕੀਤਾ ਹੈ। ਚੋਣ ਹਲਫ਼ਨਾਮੇ ਮੁਤਾਬਕ ਰਾਹੁਲ ਗਾਂਧੀ ਦੇ ਪੋਰਟਫੋਲੀਓ ’ਚ 25 ਕੰਪਨੀਆਂ ਦੇ ਸ਼ੇਅਰ ਹਨ, ਜਿਨ੍ਹਾਂ ’ਚ ਉਨ੍ਹਾਂ ਨੇ 4.30 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ