ਸਰਸ ਮੇਲੇ ’ਚ ਰਣਜੀਤ ਬਾਵਾ ਨੇ ਲਾਈਆਂ ਰੌਣਕਾਂ
.jpg)
ਪਟਿਆਲਾ : ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿੱਚ ਚੱਲ ਰਹੇ ਸਰਸ ਮੇਲੇ ਵਿੱਚ ਅੱਜ ਪੰਜਾਬੀ ਦੇ ਉੱਘੇ ਲੋਕ ਗਾਇਕ ਰਣਜੀਤ ਬਾਵਾ ਦੀਆਂ ਪੇਸ਼ਕਾਰੀਆਂ ਨੇ ਸਰਸ ਮੇਲੇ ਵਿੱਚ ਪੁੱਜੇ ਦਰਸ਼ਕਾਂ ਦਾ ਮਨ ਮੋਹ ਲਿਆ। ਬੇਸ਼ੱਕ ਰਣਜੀਤ ਬਾਵਾ 6 ਵਜੇ ਦੀ ਥਾਂ 8 ਵਜੇ ਸਟੇਜ ’ਤੇ ਪੁੱਜੇ, ਜਿਸ ਕਰਕੇ ਪੰਡਾਲ ਵਿੱਚ ਕੁਝ ਸਮਾਂ ਹਲਚਲ ਸਿਖਰਾਂ ’ਤੇ ਰਹੀ ਪਰ ਜਦੋਂ ਹੀ ਰਣਜੀਤ ਬਾਵਾ ਨੇ ਆ ਕੇ ਪੇਸ਼ਕਾਰੀ ਦਿੱਤੀ ਤਾਂ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਤਿੰਨ ਵਜੇ ਤੋਂ ਪਹਿਲਾਂ 5000 ਹਜ਼ਾਰ ਟਿਕਟ 20 ਰੁਪਏ ਕੀਮਤ ਵਾਲੀ ਵਿੱਕ ਚੁੱਕੀ ਸੀ ਜਦ ਕਿ ਉਸ ਤੋਂ ਬਾਅਦ 100 ਰੁਪਏ ਵਾਲੀਆਂ ਟਿਕਟਾਂ ਵੀ 6000 ਦੇ ਕਰੀਬ ਵਿਕੀਆਂ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਣਜੀਤ ਬਾਵਾ ਨੂੰ ਸੁਣਨ ਲਈ ਪੰਜਾਬ ਤੇ ਹਰਿਆਣਾ ਦੇ ਹਰ ਖੇਤਰ ਵਿਚੋਂ ਲੋਕ ਪਹੁੰਚੇ ਹੋਏ ਸਨ। ਇਸ ਮੌਕੇ ਰਣਜੀਤ ਬਾਵਾ ਨੇ ਇੱਥੇ ਆਪਣੇ ‘ਬੋਲ ਮਿੱਟੀ ਦੇ ਬਾਵਿਆ’ ਸਣੇ ਕਈ ਮਕਬੂਲ ਗੀਤ ਸੁਣਾ ਕੇ ਸਰਸ ਮੇਲੇ ਦੀ ਰੌਣਕ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨਾਭਾ ਤੋਂ ਵਿਧਾਇਕ ਦੇਵ ਮਾਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਿੱਚੋਂ ਅਧਿਕਾਰੀ ਮੌਜੂਦ ਸਨ।
Dry Mouth ਦੇ ਕੀ ਨੇ ਕਾਰਨ! ਜਾਣੋ ਇਸ ਦੇ ਲੱਛਣ ਤੇ ਇਲਾਜ
ਕੀ ਸੱਚਮੁੱਚ ਯੁਜਵੇਂਦਰ ਚਾਹਲ ਨੇ ਧਨਸ਼ਰੀ ਨੂੰ ਦਿੱਤੇ 60 ਕਰੋੜ ਰੁਪਏ? ਸੱਚ ਆਇਆ ਸਾਹਮਣੇ, ਜਾਣੋ ਪੂਰੀ ਕਹਾਣੀ
ਸਰਸ ਮੇਲੇ ’ਚ ਰਣਜੀਤ ਬਾਵਾ ਨੇ ਲਾਈਆਂ ਰੌਣਕਾਂ