ਪੰਜਾਬ ’ਚ ਹਾਈਵੇ ਤੋਂ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਸੂਬੇ ਅੰਦਰ ਟੋਲ ਪਲਾਜ਼ਿਆਂ ਦੀਆਂ ਦਰਾਂ ’ਚ ਵਾਧਾ ਨਹੀਂ ਹੋਇਆ ਹੈ। ਜਿਸ ਦੇ ਚੱਲਦੇ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਦੇ ਵੀ ਟੋਲ ਦਰਾਂ ’ਚ ਵਾਧਾ ਨਹੀਂ ਹੋਵੇਗਾ। ਟੋਲ ਦਰਾਂ ’ਚ ਵਾਧਾ ਹੋਣ ’ਤੇ ਚੋਣ ਕਮਿਸ਼ਨ ਨੇ ਰੋਕ ਲਗਾਈ ਹੈ।
ਦੱਸ ਦਈਏ ਕਿ ਪਿਛਲੇ ਦਿਨੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਦੇਸ਼ ਦੇ ਜਿੰਨ੍ਹੇ ਵੀ ਟੋਲ ਪਲਾਜ਼ੇ ਹਨ ਉਨ੍ਹਾਂ ਦੇ ਰੇਟ ਵਧਾਉਣ ਦੀ ਇੱਕ ਲਿਸਟ ਜਾਰੀ ਕੀਤੀ ਗਈ ਸੀ, ਜਿਸ ਦੇ ਵਿੱਚ ਸੂਬੇ ਦਾ ਸਭ ਤੋਂ ਮਹਿੰਗਾ ਲੁਧਿਆਣਾ ਲਾਡੋਵਾਲ ਟੋਲ ਪਲਾਜਾ ਵੀ ਸ਼ਾਮਲ ਸੀ। ਜਿਸ ਮੁਤਾਬਿਕ 5 ਰੁਪਏ ਤੋਂ ਲੈ ਕੇ 35 ਰੁਪਏ ਤੱਕ ਦੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਰੇਟ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ, ਪਰ ਹੁਣ ਇਸ ਦੇ ਉੱਤੇ ਰੋਕ ਲਾ ਦਿੱਤੀ ਗਈ।
ਨੈਸ਼ਨਲ ਰੋਡ ਸੇਫਟੀ ਦੇ ਮੈਂਬਰ ਡਾਕਟਰ ਕਮਲਜੀਤ ਸੋਈ ਨਾਲ ਪੀਟੀਸੀ ਨਿਊਜ਼ ਦੀ ਟੀਮ ਨੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਚੋਣਾਂ ਦੇ ਕਾਰਨ ਇਨ੍ਹਾਂ ਵਧਦੇ ਹੋਏ ਰੇਟਾਂ ਨੂੰ ਵਾਪਸ ਲੈ ਲਿਆ ਗਿਆ,ਕਿਉਂਕਿ ਚੋਣ ਕਮਿਸ਼ਨ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਨੋਟਿਸ ਕੱਢਿਆ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਡਾਕਟਰ ਕਮਲਜੀਤ ਸੋਈ ਨੇ ਆਖਿਆ ਕਿ ਦੋ ਮਹੀਨੇ ਬਾਅਦ ਜਿਹਦੀ ਵੀ ਸਰਕਾਰ ਬਣੇਗੀ ਹੁਣ ਇਹ ਵਧੇ ਹੋਏ ਰੇਟਾਂ ਨੂੰ ਲੈ ਕੇ ਫੈਸਲਾ ਉਹ ਸਰਕਾਰ ਕਰੇਗੀ।
ਆਈ-ਡ੍ਰੌਪ ਪਾਉਂਦੇ ਹੀ... ਤੁਰੰਤ ਹੱਟ ਜਾਣਗੀਆਂ ਐਨਕਾਂ, ਫਿਰ ਵੀ ਸੰਤੁਸ਼ਟ ਕਿਉਂ ਨਹੀਂ ਡਾਕਟਰ? ਕਾਰਨ ਵੀ ਜਾਣੋ
ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋਏ ਫੈਨਜ਼, 2 ਮਿੰਟ 'ਚ ਵਿਕੀਆਂ ਟਿਕਟਾਂ
ਭਰਾ ਨੇ ਤਵਾ ਮਾਰ ਕੇ ਕੀਤਾ ਭਰਾ ਦਾ ਕਤਲ