''ਕੇਜਰੀਵਾਲ ਦੀ ਮੁੱਠੀ 'ਚ CM ਮਾਨ ਦੀ ਜਾਨ'', ਚੰਡੀਗੜ੍ਹ ਦਫ਼ਤਰ ਘਿਰਾਓ ਲਈ ਪਹੁੰਚੇ ਰਵਨੀਤ ਬਿੱਟੂ, ਕੇਂਦਰੀ ਤੇ ਸੀਐਮ ਸਿਕਿਓਰਿਟੀ 'ਚ ਹੱਥੋਪਾਈ!

Ravneet Bittu on CM office : ਚੰਡੀਗੜ੍ਹ 'ਚ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਦਫਤਰ ਅੱਗੇ ਹੰਗਾਮਾ ਮੱਚ ਗਿਆ ਹੈ। ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਸੀਐਮ ਦਫਤਰ ਦਾ ਘਿਰਾਉ ਕਰਨ ਲਈ ਪਹੁੰਚੇ ਹੋਏ ਹਨ। ਉਹ ਆਪਣੇ ਸਾਥੀਆਂ 'ਤੇ ਦਰਜ ਕੇਸਾਂ ਨੂੰ ਲੈ ਕੇ ਘਿਰਾਓ ਕਰਨ ਲਈ ਪਹੁੰਚੇ ਹਨ। ਰਵਨੀਤ ਬਿੱਟੂ ਦੇ ਪਹੁੰਚਣ ਬਾਰੇ ਪਤਾ ਲੱਗਣ 'ਤੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਰਵਨੀਤ ਬਿੱਟੂ ਜਿਵੇਂ ਹੀ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਥੇ ਬਿੱਟੂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਤਿੱਖੀ ਬਹਿਸ ਹੋਈ। ਚੰਡੀਗੜ੍ਹ ਪੁਲਿਸ ਵੱਲੋਂ ਰਵਨੀਤ ਬਿੱਟੂ ਦੇ ਕਾਫਲੇ ਦਾ ਰਾਹ ਰੋਕਣ 'ਤੇ ਰਵਨੀਤ ਬਿੱਟੂ ਦੀ ਸਿਕਿਉਰਟੀ ਅਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਤਕਰਾਰ ਹੋਈ।
ਮੁੱਖ ਮੰਤਰੀ ਮਾਨ ਕਮਜ਼ੋਰ ਬੰਦਾ, ਘੇਰਾਂਗਾ ਜ਼ਰੂਰ : ਬਿੱਟੂ
ਮੌਕੇ 'ਤੇ ਗੱਲਬਾਤ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਉਹ, ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦੇ ਹਨ, ਪਰ ਉਹ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਇਹ ਸਾਬਤ ਕਰਨ ਲਈ ਇਥੇ ਚੰਡੀਗੜ੍ਹ ਪਹੁੰਚਿਆ ਹਾਂ ਅਤੇ ਮੈਂ ਅੱਜ ਸੀਐਮ ਨੂੰ ਭਜਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਇਕੱਲਾ ਆਇਆ ਹਾਂ ਸੀਐਮ ਨੂੰ, ਇਹ ਨਹੀਂ ਮਿਲ ਰਹੇ। ਪਰ ਇਸ ਸੀਐਮ ਨੂੰ ਮੈਂ ਘੇਰਾਂਗਾ ਜ਼ਰੂਰ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਕਮਜ਼ੋਰ ਬੰਦਾ ਹੈ। ਉਹ ਲਗਾਤਾਰ CM ਹਾਊਸ ਨਾਲ ਗੱਲ ਕਰ ਰਹੇ ਹਨ, ਪਰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਰਾਬ ਦੇ ਨਸ਼ੇ 'ਚ ਹੁਕਮ ਦੇ ਰਿਹਾ ਹੈ ਅਤੇ ਜਵਾਬ ਨਾ ਦੇ ਕੇ ਲੋਕਾਂ ਦਾ ਭਗੌੜਾ ਬਣ ਗਿਆ ਹੈ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਦੀ ਮਾਨ ਦੀ ਜਾਨ ਕੇਜਰੀਵਾਲ ਦੀ ਮੁੱਠੀ ਵਿੱਚ ਹੈ ਅਤੇ ਪੰਜਾਬ ਦੇ ਹਰ ਵਿਭਾਗ ਵਿੱਚ ਦਿੱਲੀ ਦੇ ਵਿਅਕਤੀ ਅਡਜਸਟ ਕੀਤੇ ਹੋਏ ਹਨ।
'ਹਿੰਮਤ ਹੈ ਤਾਂ ਮੇਰੇ 'ਤੇ ਪਰਚਾ ਕਰੋ'
ਮੌਕੇ 'ਤੇ ਚੰਡੀਗੜ੍ਹ ਪੁਲਿਸ ਵੱਲੋਂ ਰੋਕੇ ਜਾਣ 'ਤੇ ਬਿੱਟੂ ਦੀ ਤਿੱਖੀ ਬਹਿਸ ਵੀ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਮੇਰੇ ਪਰਿਵਾਰ ਅਤੇ ਵਰਕਰਾਂ 'ਤੇ ਕੇਸ ਦਰਜ ਕੀਤੇ ਗਏ ਹਨ। ਮੈਂ ਆਪਣੇ ਵਰਕਰਾਂ ਨਾਲ ਖੜਾ ਹਾਂ। ਜੇਕਰ ਹਿੰਮਤ ਹੈ ਤਾਂ ਮੇਰੇ 'ਤੇ ਪਰਚਾ ਦਰਜ ਕਰੋ।
ਬਿੱਟੂ ਤੇ ਸੀਐਮ ਸਿਕਿਓਰਿਟੀ 'ਚ ਹੱਥੋਪਾਈ?
ਉਧਰ, ਰਵਨੀਤ ਬਿੱਟੂ ਅਤੇ cm security 'ਚ ਹੱਥੋਪਾਈ ਹੋਣ ਬਾਰੇ ਵੀ ਪਤਾ ਲੱਗਿਆ ਹੈ, ਜਿਸ ਤੋਂ ਬਾਅਦ ਰੇਲਵੇ ਰਾਜ ਮੰਤਰੀ ਦੇ ਸੁਰੱਖਿਆ ਇੰਚਾਰਜ ਨੇ ਕੇਂਦਰੀ ਗ੍ਰਹਿ ਵਿਭਾਗ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਟੂ ਦੀ ਸੁਰੱਖਿਆ 'ਚ ਲੱਗੀ ਪਾਈਲੇਟ ਜਿਪਸੀ ਦੇ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ ਗਈ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਿਮ ਵੱਡੀ ਗਿਣਤੀ ਵਿੱਚ cm ਹਾਊਸ ਦੇ ਬਾਹਰ ਤੈਨਾਤ ਸਨ।
Dry Mouth ਦੇ ਕੀ ਨੇ ਕਾਰਨ! ਜਾਣੋ ਇਸ ਦੇ ਲੱਛਣ ਤੇ ਇਲਾਜ
ਕੀ ਸੱਚਮੁੱਚ ਯੁਜਵੇਂਦਰ ਚਾਹਲ ਨੇ ਧਨਸ਼ਰੀ ਨੂੰ ਦਿੱਤੇ 60 ਕਰੋੜ ਰੁਪਏ? ਸੱਚ ਆਇਆ ਸਾਹਮਣੇ, ਜਾਣੋ ਪੂਰੀ ਕਹਾਣੀ
ਸਰਸ ਮੇਲੇ ’ਚ ਰਣਜੀਤ ਬਾਵਾ ਨੇ ਲਾਈਆਂ ਰੌਣਕਾਂ