ਨਿਹੰਗ ਬਾਣੇ 'ਚ ਆਏ ਵਿਅਕਤੀਆਂ ਨੇ ਹਥਿਆਰ ਦੀ ਨੋਕ 'ਤੇ ਲੁੱਟੀ ਕਾਰ
ਲੁਧਿਆਣਾ (ਰਾਜ): ਥਾਣਾ ਸਦਰ ਦੇ ਅਧੀਨ ਆਉਂਦੇ ਐੱਲ.ਡੀ. ਅਸਟੇਟ ਦੇ ਇਲਾਕੇ ਵਿਚ ਨਿਹੰਗ ਸਿੰਘ ਸਿੰਘ ਬਾਣੇ 'ਚ ਆਏ 2 ਬਾਈਕ ਸਵਾਰਾਂ ਨੇ ਹਥਿਆਰਾਂ ਦੀ ਨੋਕ 'ਤੇ ਕਾਰ ਲੁੱਟ ਲਈ। ਮੁਲਜ਼ਮਾਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਐੱਲ.ਡੀ. ਅਸਟੇਟ ਵਿਚ ਇਕ ਮੋਟਰ ਸਾਈਕਲ 'ਤੇ 2 ਵਿਅਕਤੀ ਨਿਹੰਗ ਸਿੰਘ ਦਾ ਬਾਣਾ ਪਾ ਕੇ ਆਏ ਤੇ ਇਕ ਵਿਅਕਤੀ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਲਟੋ ਕਰ ਲੁੱਟ ਲਈ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਕਤ ਮੁਲਜ਼ਮ ਇਕ CCTV ਕੈਮਰੇ ਵਿਚ ਵੀ ਕੈਦ ਹੋਏ ਹਨ, ਜਿਸ ਦੀ ਫੁਟੇਜ ਪੁਲਸ ਵੱਲੋਂ ਕਬਜ਼ੇ ਵਿਚ ਲੈ ਲਈ ਗਈ ਹੈ। ਇਸ ਦੇ ਨਾਲ ਹੀ ਹੋਰ ਥਾਣਿਆਂ ਦੀ ਪੁਲਸ ਨੂੰ ਵੀ ਇਸ ਬਾਰੇ ਚੌਕੰਨੇ ਕਰ ਦਿੱਤਾ ਗਿਆ ਹੈ।