ਭਾਜਪਾ ਵਰਕਰਾਂ ਦਾ ਜੋਸ਼ ਦੇਖ ਕੇ ਠੰਡੇ ਪੈ ਜਾਂਦੇ ਹਨ ਬਾਕੀ ਪਾਰਟੀਆਂ ਦੇ ਨੇਤਾ : PM ਮੋਦੀ

ਲਖਨਊ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਆਪਣੇ ਬੂਥ ਦੇ ਪਿਛਲੇ ਸਾਰੇ ਰਿਕਾਰਡ ਤੋੜਨ ਦੇ ਟੀਚੇ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਹਰ ਚੋਣ 'ਚ ਆਪਣੀ ਮਿਹਨਤ ਨਾਲ ਰਿਕਾਰਡ ਬਣਾ ਰਹੇ ਭਾਜਪਾ ਵਰਕਰਾਂ ਦਾ ਜੋਸ਼ ਦੇਖ ਕੇ ਬਾਕੀ ਪਾਰਟੀਆਂ ਦੇ ਨੇਤਾ ਪਹਿਲੇ ਹੀ ਠੰਡੇ ਪੈ ਜਾਂਦੇ ਹਨ। ਪੀ.ਐੱਮ. ਮੋਦੀ ਨੇ ਉੱਤਰ ਪ੍ਰਦੇਸ਼ 'ਚ ਤੀਜੇ ਪੜਾਅ 'ਚ ਹੋਣ ਵਾਲੀਆਂ ਚੋਣਾਂ ਦੇ ਅਧੀਨ ਆਉਣ ਵਾਲੀਆਂ 10 ਲੋਕ ਸਭਾ ਸੀਟਾਂ ਦੇ ਸਾਰੇ 22,648 ਬੂਥ ਦੇ ਵਰਕਰਾਂ ਨੂੰ 'ਨਮੋ ਐਪ' ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਕਿਹਾ,''ਅਸੀਂ ਚੋਣਾਂ 'ਚ ਕਿੰਨੀ ਵੀ ਵੱਡੀ ਜਿੱਤ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹੋਣ ਪਰ ਜਦੋਂ ਤੱਕ ਪੋਲਿੰਗ ਬੂਥ ਨਹੀਂ ਜਿੱਤਦੇ ਹਨ, ਉਦੋਂ ਤੱਕ ਚੋਣ ਜਿੱਤ ਹੀ ਨਹੀਂ ਸਕਦੇ ਹਨ, ਇਸ ਲਈ ਚੋਣਾਂ 'ਚ ਜਿੱਤ ਦੀ ਜੋ ਆਤਮਾ ਹੈ, ਉਹ ਪੋਲਿੰਗ ਬੂਥ ਦੀ ਜਿੱਤ 'ਚ ਹੈ।'' ਪੀ.ਐੱਮ. ਮੋਦੀ ਨੇ ਕਿਹਾ,''ਇਸ ਲਈ ਮੇਰੀ ਤਾਂ ਹਮੇਸ਼ਾ ਅਪੀਲ ਰਹਿੰਦੀ ਹੈ ਕਿ ਸਾਨੂੰ ਇਕ ਹੀ ਟੀਚਾ ਲੈ ਕੇ ਕੰਮ ਕਰਨਾ ਚਾਹੀਦਾ ਕਿ ਅਸੀਂ ਆਪਣਾ ਪੋਲਿੰਗ ਬੂਥ ਜਿੱਤਾਂਗੇ ਅਤੇ ਪੁਰਾਣੇ ਜਿੰਨੇ ਵੀ ਰਿਕਾਰਡ ਹਨ, ਉਨ੍ਹਾਂ ਸਾਰਿਆਂ ਨੂੰ ਤੋੜਨ ਦਾ ਸੰਕਲਪ ਲੈ ਕੇ ਕੰਮ ਕਰਾਂਗੇ।''
ਉਨ੍ਹਾਂ ਨੇ ਵਰਕਰਾਂ ਨੂੰ ਸੋਸ਼ਲ ਮੀਡੀਆ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ,''ਸੋਸ਼ਲ ਮੀਡੀਆ 'ਚ ਵੀ ਅਸੀਂ ਛਾਏ ਰਹਿਣੇ ਚਾਹੀਦੇ ਹਾਂ। ਸਾਨੂੰ ਪੋਲਿੰਗ ਬੂਥ ਦੇ ਲਾਭਪਾਤਰੀਆਂ ਦੀ ਰੀਲ ਬਣਾਉਣੀ ਚਾਹੀਦੀ ਹੈ। ਉਨ੍ਹਾਂ ਰੀਲ ਨੂੰ ਸਾਨੂੰ ਪ੍ਰਸਾਰਿਤ ਕਰਨਾ ਚਾਹੀਦਾ। ਜਿੰਨਾ ਜ਼ਿਆਦਾ ਅਜਿਹਾ ਕੰਮ ਹੋਵੇਗਾ, ਸਾਨੂੰ ਚੋਣ ਜਿੱਤਣ 'ਚ ਵੀ ਬਹੁਤ ਮਦਦ ਮਿਲੇਗੀ।'' ਪੀ.ਐੱਮ. ਮੋਦੀ ਨੇ ਕਿਹਾ,''ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ, ਹਰ ਚੋਣਾਂ 'ਚ ਆਪਣੀ ਮਿਹਨਤ ਨਾਲ ਨਵੇਂ ਰਿਕਾਰਡ ਬਣ ਰਹੇ ਹਨ। ਤੁਹਾਡਾ ਇਹ ਜੋਸ਼ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਪਰ ਬਾਕੀ ਪਾਰਟੀਆਂ ਦੇ ਨੇਤਾ ਤੁਹਾਡਾ ਇਹ ਜੋਸ਼ ਦੇਖ ਕੇ ਪਹਿਲਾਂ ਹੀ ਠੰਡੇ ਪੈ ਜਾਂਦੇ ਹਨ। ਮੈਨੂੰ ਭਰੋਸਾ ਹੈ ਕਿ ਉੱਤਰ ਪ੍ਰਦੇਸ਼ ਦੇ ਸਾਰੇ ਭਾਜਪਾ ਵਰਕਰ ਹਰ ਸੀਟ 'ਤੇ, ਹਰ ਪੋਲਿੰਗ ਬੂਥ 'ਤੇ ਜਿੱਤ ਯਕੀਨੀ ਕਰਨ ਲਈ ਕੋਸ਼ਿਸ਼ 'ਚ ਲੱਗੇ ਹਨ। ਤੁਸੀਂ ਹਰ ਵੋਟਰ ਤੱਕ ਆਪਣੀ ਗੱਲ ਪਹੁੰਚਾਉਣੀ ਹੈ।''
ਰਾਤ ਦੀ ਨੀਂਦ ਪੂਰੀ ਨਾ ਹੋਵੇ ਤਾਂ ਅਗਲੇ ਦਿਨ ਦੁਪਹਿਰ ਵੇਲੇ ਨੀਂਦ ਆਉਣਾ ਜਾਇਜ਼ ਹੈ ਪਰ ਜੇਕਰ ਰਾਤ ਨੂੰ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਅਗਲੇ ਦਿਨ ਚੰਗੀ ਨੀਂਦ ਨਹੀਂ ਆਉਂਦੀ ਹੈ ਤਾਂ ਇਸ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ, ਆਓ ਜਾਣਦੇ ਹਾਂ ਇਸ ਦੇ ਲੱਛਣ ਰਾਤ ਨੂੰ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਦਿਨ ਵੇਲੇ ਸੁਸਤੀ ਰਹਿੰਦੀ ਹੈ। ਦਫਤਰ 'ਚ ਵੀ ਨੀਂਦ ਆਉਂਦੀ ਹੈ। ਸਰੀਰ ਵਿੱਚ ਥਕਾਵਟ ਰਹਿੰਦੀ ਹੈ। ਅਕਸਰ ਲੋਕ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਇਹ ਇੱਕ ਗੰਭੀਰ ਸਮੱਸਿਆ ਦਾ ਸੰਕੇਤ ਹਨ। ਇਹ ਸਮੱਸਿਆ ਕਿਉਂ ਹੁੰਦੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਆਓ ਜਾਣਦੇ ਹਾਂ...
ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬੇਰਹਿਮ ਪੋਤਾ ਆਪਣੀ ਕੈਂਸਰ ਪੀੜਤ ਦਾਦੀ ਨੂੰ ਜੰਗਲ ਵਿਚ ਛੱਡ ਆਇਆ। ਮਾਮਲਾ ਮਹਾਰਾਸ਼ਟਰ ਦੇ ਮੁੰਬਈ ਨਾਲ ਸੰਬੰਧਿਤ ਹੈ, ਜਿੱਥੇ ਪੁਲਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਸ ਦੇ ਅਨੁਸਾਰ ਬਜ਼ੁਰਗ ਔਰਤ ਲੰਬੇ ਸਮੇਂ ਤੋਂ ਕੈਂਸਰ ਦੀ ਮਰੀਜ਼ ਸੀ ਅਤੇ ਉਹ ਬਹੁਤ ਹੀ ਕਮਜ਼ੋਰ ਹਾਲਤ ਵਿਚ ਸੀ। ਪੋਤਾ ਉਸ ਨੂੰ ਬੋਝ ਸਮਝਣ ਲੱਗ ਪਿਆ ਅਤੇ ਉਸ ਨੇ ਦਾਦੀ ਨੂੰ ਇਕ ਦਿਨ ਚੁੱਪਚਾਪ ਗੱਡੀ 'ਚ ਬਿਠਾ ਕੇ ਆਰੇ ਕਾਲੋਨੀ ਨੇੜੇ ਜੰਗਲ 'ਚ ਛੱਡ ਆਇਆ। ਪੁਲਸ ਨੇ 33 ਸਾਲਾ ਇਕ ਵਿਅਕਤੀ ਅਤੇ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੱਥੋਂ ਦੇ ਕਾਦੀਆਂ ਰੋਡ ’ਤੇ ਬੀਤੀ ਰਾਤ ਦੋ ਮੋਟਰਸਾਈਕਲ ਸਵਾਰਾਂ ਨੇ ਸਕਾਰਪੀਓ ਵਿੱਚ ਸਵਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਵਾਸੀ ਪਿੰਡ ਭਗਵਾਨਪੁਰ ਅਤੇ ਉਨ੍ਹਾਂ ਦੇ ਇੱਕ ਹੋਰ ਰਿਸ਼ਤੇਦਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਗੋਲੀਬਾਰੀ ਦੌਰਾਨ ਕਾਰ ਚਲਾ ਰਹੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਹਰਜੀਤ ਕੌਰ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਬਟਾਲਾ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਫ਼ੋਨ ’ਤੇ ਦੱਸਿਆ ਕਿ ਵੀਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਵਿਚ ਹਰਜੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਉਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ, ਪਰ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।