ਜਲੰਧਰ - ਜਲੰਧਰ ਲੋਕ ਸਭਾ ਸੀਟ ਤੋਂ ਵੱਡੀ ਲੀਡ ਨਾਲ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਜੇਤੂ ਰਹੇ ਹਨ। ਚਰਨਜੀਤ ਸਿੰਘ ਚੰਨੀ ਨੂੰ 3, 90,053 ਵੋਟਾਂ ਹਾਸਲ ਹੋਈਆਂ ਹਨ, ਉਥੇ ਹੀ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੂਜੇ ਨੰਬਰ 'ਤੇ ਰਹੇ ਹਨ। ਸੁਸ਼ੀਲ ਰਿੰਕੂ ਨੂੰ ਕੁੱਲ 2, 14, 060 ਵੋਟਾਂ ਮਿਲੀਆਂ ਹਨ। ਨਤੀਜਿਆਂ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਲਾਈਵ ਹੋ ਕੇ ਜਿੱਥੇ ਜਲੰਧਰ ਵਾਸੀਆਂ ਵੱਲੋਂ ਦਿੱਤੇ ਫ਼ਤਵੇ ਦਾ ਧੰਨਵਾਦ ਕਰਦਿਆਂ ਵੱਡੀਆਂ ਗੱਲਾਂ ਕਹੀਆਂ ਹਨ, ਉਥੇ ਹੀ ਉਨ੍ਹਾਂ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਗਈ ਹੈ।
ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਸਾਲ 2023 ਵਿਚ ਹੋਈ ਜ਼ਿਮਨੀ ਚੋਣ ਦੌਰਾਨ ਜਲੰਧਰ ਤੋਂ ਭਾਜਪਾ ਨੂੰ ਕਰੀਬ 1 ਇਕ ਲੱਖ 35 ਹਜ਼ਾਰ ਤੋਂ ਵਧੇਰੇ ਵੋਟਾਂ ਪਈਆਂ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰਿਆਂ ਦੀ ਮਿਹਨਤ ਸਦਕਾ 2 ਲੱਖ 14 ਹਜ਼ਾਰ ਤੋਂ ਵਧ ਵੋਟਾਂ ਨਾਲ ਲਗਭਗ 80 ਹਜ਼ਾਰ ਤੋਂ ਵਧ ਦਾ ਵੋਟ ਸ਼ੇਅਰ ਵਿਚ ਵਾਧਾ ਹੋਇਆ ਹੈ। ਮੈਂ ਦਿਨ-ਰਾਤ ਮਿਹਨਤ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹਾਂ। ਸੁਸ਼ੀਲ ਕੁਮਾਰ ਰਿੰਕੂ ਨੇ ਹਾਰ ਨੂੰ ਕਬੂਲ ਕਰਦਿਆਂ ਕਿਹਾ ਕਿ ਮੈਂ ਜੋ ਜਲੰਧਰ ਵਾਲਿਆਂ ਨੇ ਫਤਵਾਂ ਦਿੱਤਾ ਹੈ, ਉਸ ਨੂੰ ਸਵੀਕਾਰ ਕਰਦਾ ਹਾਂ ਅਤੇ ਜੋ ਵੀ ਸਾਡੇ ਵਿਚ ਕਮੀਆਂ ਰਹਿ ਗਈਆਂ ਹਨ, ਉਨ੍ਹਾਂ 'ਤੇ ਮੰਥਨ ਕਰਕੇ ਕਮੀਆਂ 'ਤੇ ਕੰਮ ਕਰਾਂਗੇ ਅਤੇ ਦੁੱਗਣੀ ਰਫ਼ਤਾਰ ਨਾਲ ਲੋਕਾਂ ਵਿਚਾਲੇ ਆ ਕੇ ਫਿਰ ਤੋਂ ਕੰਮ ਅਤੇ ਸੇਵਾ ਕਰਾਂਗੇ ਤੇ ਆਪਣੀ ਪਾਰਟੀ ਨੂੰ ਫਿਰ ਉੱਚਾ ਲੈ ਕੇ ਜਾਵਾਂਗੇ। ਇਸ ਦੌਰਾਨ ਉਨ੍ਹਾਂ ਵੱਲੋਂ ਚਰਨਜੀਤ ਸਿੰਘ ਚੰਨੀ ਜਿੱਤ ਦੀ ਵਧਾਈ ਵੀ ਦਿੱਤੀ ਗਈ।
ਜਲੰਧਰ ਸੀਟ ਦੇ ਨਤੀਜੇ
ਚਰਨਜੀਤ ਸਿੰਘ ਚੰਨੀ (ਕਾਂਗਰਸ)-390053 ਵੋਟਾਂ
ਸੁਸ਼ੀਲ ਰਿੰਕੂ (ਭਾਜਪਾ) - 214060
ਪਵਨ ਟੀਨੂ (ਆਪ)- 208889
ਮਹਿੰਦਰ ਸਿੰਘ ਕੇਪੀ (ਅਕਾਲੀ ਦਲ)-67911
ਬਲਵਿੰਦਰ ਕੁਮਾਰ (ਬਸਪਾ) - 64941
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ