ਟੀ. ਐੱਸ. ਰਣਜੀਤ ਨੇ ਐੱਚ. ਐੱਸ. ਟੀ. ਰਾਹੀਂ ਉਸ ਦਾ ਮੋਬਾਈਲ ਨੰਬਰ ਲੈ ਕੇ ਯਾਤਰੀ ਨਾਲ ਸੰਪਰਕ ਕੀਤਾ, ਜਿਸ ਵਿਚ ਯਾਤਰੀ ਨੇ ਦੱਸਿਆ ਕਿ ਉਹ ਨਵੀਂ ਦਿੱਲੀ ਜਾਣ ਲਈ ਸਰਹਿੰਦ ਰੇਲਵੇ ਸਟੇਸ਼ਨ ’ਤੇ ਰੇਲਗੱਡੀ ਨੰਬਰ 12014 ਦੇ ਸੀ-8-22 ਕੋਚ ਵਿਚ ਸਵਾਰ ਹੋਈ ਸੀ। ਜ਼ਰੂਰੀ ਕੰਮ ਹੋਣ ਕਾਰਨ ਉਸ ਨੂੰ ਆਪਣੀ ਯਾਤਰਾ ਮੁਲਤਵੀ ਕਰਨੀ ਪਈ ਅਤੇ ਯਾਤਰੀ ਜਲਦਬਾਜ਼ੀ ’ਚ ਟਰੇਨ ਤੋਂ ਉਤਰ ਗਿਆ ਅਤੇ ਆਪਣਾ ਬੈਗ ਟਰੇਨ ’ਚ ਭੁੱਲ ਗਿਆ।
ਯਾਤਰੀ ਨੇ ਸਰਹਿੰਦ ਰੇਲਵੇ ਸਟੇਸ਼ਨ ’ਤੇ ਮੌਜੂਦ ਟਿਕਟ ਚੈਕਿੰਗ ਸਟਾਫ ਨਾਲ ਸੰਪਰਕ ਕੀਤਾ ਅਤੇ ਆਪਣੇ ਬੈਗ ਬਾਰੇ ਜਾਣਕਾਰੀ ਦਿੱਤੀ। ਤੁਰੰਤ ਕਾਰਵਾਈ ਕਰਦੇ ਹੋਏ, ਮੌਜੂਦਾ ਟਿਕਟ ਚੈਕਿੰਗ ਸਟਾਫ, ਰੇਲ ਨੰਬਰ-12014 ਵਿਚ ਡਿਊਟੀ ’ਤੇ ਤਾਇਨਾਤ ਡਿਪਟੀ ਟੀ. ਐੱਸ. ਰਣਜੀਤ ਨਾਲ ਸੰਪਰਕ ਕੀਤਾ ਅਤੇ ਸਾਰੀ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਰਣਜੀਤ ਨੇ ਯਾਤਰੀ ਦਾ ਬੈਗ ਬਰਾਮਦ ਕੀਤਾ ਅਤੇ ਯਾਤਰੀ ਨਾਲ ਸੰਪਰਕ ਕੀਤਾ ਅਤੇ ਵਾਪਸੀ ’ਤੇ ਰੇਲ ਗੱਡੀ ਨੰਬਰ 12013 ’ਚ ਸਰਹਿੰਦ ਰੇਲਵੇ ਸਟੇਸ਼ਨ ’ਤੇ ਉਕਤ ਮਹਿਲਾ ਯਾਤਰੀ ਦੇ ਪਿਤਾ ਨੂੰ ਸੌਂਪ ਦਿੱਤਾ।
ਯਾਤਰੀ ਨੇ ਭਾਰਤੀ ਰੇਲਵੇ ਦਾ ਧੰਨਵਾਦ ਕੀਤਾ ਅਤੇ ਕੰਮ ਪ੍ਰਤੀ ਰੇਲਵੇ ਸਟਾਫ ਦੀ ਈਮਾਨਦਾਰੀ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਟਿਕਟ ਚੈਕਿੰਗ ਸਟਾਫ਼ ਨੂੰ ਇਸ ਸ਼ਲਾਘਾਯੋਗ ਕੰਮ ਲਈ ਪ੍ਰਸ਼ੰਸਾ-ਪੱਤਰ ਦੇਣ ਦਾ ਐਲਾਨ ਕੀਤਾ, ਤਾਂ ਜੋ ਹੋਰ ਟਿਕਟ ਚੈਕਿੰਗ ਸਟਾਫ਼ ਵੀ ਪ੍ਰੇਰਨਾ ਲੈ ਕੇ ਸ਼ਲਾਘਾਯੋਗ ਕੰਮ ਕਰਨ।
10 ਸਾਲਾਂ ਬੱਚੇ 'ਤੇ ਤਸ਼ੱਦਦ ਮਾਮਲੇ 'ਚ ਵੱਡਾ ਖੁਲਾਸਾ, ਬੱਚੇ ਦੇ ਅਸਲੀ ਪਿਤਾ ਨੇ ਹੀ 3.50 ਲੱਖ ਰੁਪਏ 'ਚ ਵੇਚਿਆ ਸੀ 'ਮਾਸੂਮ'
ਕੈਂਸਰ ਤੇ ਗੰਭੀਰ ਬਿਮਾਰੀਆਂ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਬਜਟ 'ਚ ਹੋਇਆ ਵੱਡਾ ਐਲਾਨ
ਦਿੱਲੀ 'ਚ ਪੋਲਿੰਗ ਬੂਥ 'ਤੇ ਲੱਗੀਆਂ ਵੋਟਰਾਂ ਦੀਆਂ ਕਤਾਰਾਂ, ਸਵੇਰੇ 9 ਵਜੇ ਤੱਕ ਹੋਈ 8.10 ਫੀਸਦੀ ਵੋਟਿੰਗ