ਚੰਡੀਗੜ੍ਹ : ਕੁਝ ਦਿਨ ਤੋਂ ਚੰਡੀਗੜ੍ਹ ਦੇ ਇਕ ਢਾਬੇ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵਿਅਕਤੀ ਕਹਿ ਰਿਹਾ ਹੈ ਕਿ ਇੱਥੇ 'ਡੀਜ਼ਲ ਪਰੌਂਠੇ' ਬਣਾਏ ਜਾਂਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਮਗਰੋਂ ਹੁਣ ਉਕਤ ਢਾਬੇ ਦਾ ਮਾਲਕ ਕੈਮਰੇ ਮੂਹਰੇ ਆਇਆ ਹੈ।
ਢਾਬੇ ਦੀ ਮਾਲਕ ਚੰਨੀ ਸਿੰਘ ਨੇ ਕਿਹਾ ਹੈ ਕਿ 'ਡੀਜ਼ਲ ਪਰੌਂਠੇ' ਜਿਹੀ ਕੋਈ ਚੀਜ਼ ਨਹੀਂ ਹੈ। ਨਾ ਤਾਂ ਉਹ ਡੀਜ਼ਲ ਵਾਲੇ ਪਰੌਂਠੇ ਬਣਾਉਂਦੇ ਹਨ ਤੇ ਨਾ ਹੀ ਇੱਥੇ ਅਜਿਹੇ ਕੋਈ ਪਰੌਂਠੇ ਵੇਚੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਕ ਫ਼ੂਡ ਬਲਾਗਰ ਨੇ ਮਜ਼ਾਕ ਵਿਚ ਇਹ ਵੀਡੀਓ ਬਣਾਈ ਸੀ। ਉਸ ਨੇ ਸਿਰਫ਼ ਇਸ ਨੂੰ 'ਡੀਜ਼ਲ ਪਰੌਂਠੇ' ਦਾ ਟਾੀਟਲ ਦਿੱਤਾ ਸੀ। ਇਹ ਤਾਂ ਹਰ ਕੋਈ ਸਮਝ ਸਕਦਾ ਹੈ ਕਿ ਕੋਈ ਵੀ ਨਾ ਤਾਂ ਕੋਈ ਡੀਜ਼ਲ ਨਾਲ ਪਰੌਂਠੇ ਬਣਾਵੇਗਾ ਤੇ ਨਾ ਹੀ ਕੋਈ ਅਜਿਹੇ ਪਰੌਂਠੇ ਖਾਵੇਗਾ।
ਚੰਨੀ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਨਹੀਂ ਸੀ ਪਤਾ ਕਿ ਵੀਡੀਓ ਵਾਇਰਲ ਹੋ ਰਹੀ ਹੈ, ਮੈਨੂੰ ਬੀਤੇ ਦਿਨੀਂ ਹੀ ਇਸ ਦਾ ਪਤਾ ਲੱਗਿਆ। ਉਕਤ ਬਲਾਗਰ ਨੇ ਵੀ ਇਹ ਵੀਡੀਓ ਡਿਲੀਟ ਕਰ ਦਿੱਤੀ ਹੈ ਤੇ ਲੋਕਾਂ ਤੋਂ ਮੁਆਫ਼ੀ ਵੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਥੋਂ ਲੰਗਰ ਵੀ ਸਪਲਾਈ ਕਰਦੇ ਹਾਂ, ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦੇ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ