Dry Mouth ਦੇ ਕੀ ਨੇ ਕਾਰਨ! ਜਾਣੋ ਇਸ ਦੇ ਲੱਛਣ ਤੇ ਇਲਾਜ
.jpg)
Dry Mouth ਦੇ ਕੀ ਨੇ ਕਾਰਨ
ਮੂੰਹ ਸੁੱਕਣ ਦੇ ਕਈ ਕਾਰਨ ਹੋ ਸਕਦੇ ਹਨ। ਸਭ ਤੋਂ ਆਮ ਕਾਰਨਾਂ ’ਚ ਦਵਾਈ, ਉਮਰ ਵਧਣ ਦੇ ਨਾਲ-ਨਾਲ ਸਰੀਰ ਦੇ ਲਾਰ ਗ੍ਰੰਥੀਆਂ ਦੇ ਕੰਮ ’ਚ ਕਮੀ ਜਾਂ ਕੈਂਸਰ ਦੇ ਇਲਾਜ ਦੌਰਾਨ ਰੇਡੀਏਸ਼ਨ ਥੈਰੇਪੀ ਦੇ ਪ੍ਰਭਾਵ ਸ਼ਾਮਲ ਹਨ। ਕੁਝ ਮਾਮਲਿਆਂ ’ਚ, ਇਹ ਸਮੱਸਿਆ ਕਿਸੇ ਹੋਰ ਡਾਕਟਰੀ ਸਥਿਤੀ ਜਾਂ ਲਾਰ ਗ੍ਰੰਥੀਆਂ ’ਤੇ ਸਿੱਧੇ ਪ੍ਰਭਾਵ ਕਾਰਨ ਵੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਪਿਆਸੇ ਹੋ ਜਾਂ ਤਣਾਅਪੂਰਨ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਮੂੰਹ ਸੁੱਕਣਾ ਅਸਥਾਈ ਤੌਰ ’ਤੇ ਹੋ ਸਕਦਾ ਹੈ।
Dry Mouth ਦੇ ਅਸਰ
Dry Mouth ਨਾ ਸਿਰਫ਼ ਤੁਹਾਨੂੰ ਬੇਆਰਾਮ ਮਹਿਸੂਸ ਕਰਵਾਉਂਦਾ ਹੈ, ਸਗੋਂ ਇਹ ਤੁਹਾਡੇ ਦੰਦਾਂ ਅਤੇ ਮਸੂੜਿਆਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਲਾਰ ਬੈਕਟੀਰੀਆ ਨੂੰ ਬੇਅਸਰ ਕਰਨ ਅਤੇ ਦੰਦਾਂ ਦੇ ਸੜਨ ਨੂੰ ਰੋਕਣ ’ਚ ਮਦਦ ਕਰਦੀ ਹੈ। ਜਦੋਂ ਲਾਰ ਦਾ ਉਤਪਾਦਨ ਘੱਟ ਜਾਂਦਾ ਹੈ, ਤਾਂ ਦੰਦਾਂ ’ਤੇ ਭੋਜਨ ਦੇ ਕਣਾਂ ਅਤੇ ਬੈਕਟੀਰੀਆ ਦੇ ਜਮ੍ਹਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਨਾਲ ਦੰਦਾਂ ਦੇ ਸੜਨ ਅਤੇ ਮਸੂੜਿਆਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, Dry Mouth ਖਾਣ-ਪੀਣ ਵਿੱਚ ਵੀ ਮੁਸ਼ਕਲ ਪੈਦਾ ਕਰ ਸਕਦੇ ਹਨ, ਜਿਸ ਨਾਲ ਤੁਸੀਂ ਖਾਣਾ ਖਾਂਦੇ ਹੋਏ ਭੋਜਨ ਦਾ ਆਨੰਦ ਨਹੀਂ ਲੈ ਪਾਉਂਦੇ।
Dry Mouth ਦਾ ਇਲਾਜ
Dry Mouth ਦਾ ਇਲਾਜ ਇਸ ਦੇ ਕਾਰਨ ’ਤੇ ਨਿਰਭਰ ਕਰਦਾ ਹੈ। ਜੇਕਰ ਇਹ ਸਮੱਸਿਆ ਕਿਸੇ ਦਵਾਈ ਜਾਂ ਡਾਕਟਰੀ ਸਥਿਤੀ ਕਾਰਨ ਹੋ ਰਹੀ ਹੈ, ਤਾਂ ਡਾਕਟਰ ਤੋਂ ਜਾਂਚ ਕਰਨ ਤੋਂ ਬਾਅਦ ਸਹੀ ਇਲਾਜ ਕੀਤਾ ਜਾ ਸਕਦਾ ਹੈ। ਕੁਝ ਆਮ ਉਪਾਵਾਂ ’ਚ ਜ਼ਿਆਦਾ ਪਾਣੀ ਪੀਣਾ, ਮੂੰਹ ਨੂੰ ਨਮੀ ਰੱਖਣ ਲਈ ਲਾਰ ਦੇ ਉਤਪਾਦਨ ਨੂੰ ਵਧਾਉਣ ਵਾਲੀਆਂ ਗੋਲੀਆਂ ਜਾਂ ਸਪਰੇਅ ਦੀ ਵਰਤੋਂ ਕਰਨਾ ਅਤੇ ਮੂੰਹ ਨੂੰ ਨਮੀ ਦੇਣ ਵਾਲੇ ਉਤਪਾਦਾਂ ਦਾ ਸੇਵਨ ਕਰਨਾ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ, Dry Mouth ਤੋਂ ਬਚਣ ਲਈ ਭੋਜਨ ਅਤੇ ਦਵਾਈਆਂ ਦਾ ਧਿਆਨ ਨਾਲ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਹਾਡੇ ਮੂੰਹ ਦੇ ਸੁੱਕੇ ਹੋਣ ਜਾਂ Dry Mouth ਦੇ ਲੱਛਣ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ ਅਤੇ ਘਰੇਲੂ ਇਲਾਜਾਂ ਤੋਂ ਰਾਹਤ ਨਹੀਂ ਮਿਲਦੀ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਡਾਕਟਰ ਨਾਲ ਸੰਪਰਕ ਕਰੋ। ਡਾਕਟਰ ਤੁਹਾਡੀ ਹਾਲਤ ਦਾ ਸਹੀ ਮੁਲਾਂਕਣ ਕਰੇਗਾ ਅਤੇ ਤੁਹਾਨੂੰ ਸਹੀ ਇਲਾਜ ਦੇਵੇਗਾ।
Dry Mouth ਦੇ ਕੀ ਨੇ ਕਾਰਨ! ਜਾਣੋ ਇਸ ਦੇ ਲੱਛਣ ਤੇ ਇਲਾਜ
ਕੀ ਸੱਚਮੁੱਚ ਯੁਜਵੇਂਦਰ ਚਾਹਲ ਨੇ ਧਨਸ਼ਰੀ ਨੂੰ ਦਿੱਤੇ 60 ਕਰੋੜ ਰੁਪਏ? ਸੱਚ ਆਇਆ ਸਾਹਮਣੇ, ਜਾਣੋ ਪੂਰੀ ਕਹਾਣੀ
ਸਰਸ ਮੇਲੇ ’ਚ ਰਣਜੀਤ ਬਾਵਾ ਨੇ ਲਾਈਆਂ ਰੌਣਕਾਂ