ਮਹਾਕਾਲ ਮੰਦਰ 'ਚ ਯੋ-ਯੋ ਹਨੀ ਸਿੰਘ ਨੇ ਟੇਕਿਆ ਮੱਥਾ, ਸ਼ਿਵ ਭਗਤੀ 'ਚ ਹੋਏ ਲੀਨ
ROJANAPUNJAB ਐਂਟਰਟੇਨਮੈਂਟ ਡੈਸਕ- ਮਸ਼ਹੂਰ ਰੈਪਰ ਯੋ-ਯੋ ਹਨੀ ਸਿੰਘ ਨੇ ਉਜੈਨ ਵਿਚ ਮਹਾਕਾਲ ਦੇ ਮੰਦਰ ਵਿਚ ਹਾਜ਼ਰੀ ਭਰੀ ਹੈ, ਜਿੱਥੇ ਉਹ ਭਗਤੀ ਵਿਚ ਲੀਨ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕੀਤੀ। ਮੰਦਰ ਵਿਚ ਨਤਮਸਕ ਹੋਣ ਮਗਰੋਂ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕਲਪਨਾ ਨਹੀਂ ਕਰ ਸਕਦੇ ਸੀ ਕਿ ਉਨ੍ਹਾਂ ਨੂੰ ਇੰਨੇ ਵਧੀਆ ਦਰਸ਼ਨ ਹੋਣਗੇ। ਉਨ੍ਹਾਂ ਨੇ ਮੰਦਰ ਦੇ ਪੁਜਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਉਹ ਕਈ ਸਾਲਾਂ ਤੋਂ ਇੱਥੇ ਆਉਣ ਚਾਹੁੰਦੇ ਸਨ ਅਤੇ ਬਹੁਤ ਵਾਰ ਉਨ੍ਹਾਂ ਨੇ ਕੋਸ਼ਿਸ਼ ਵੀ ਕੀਤੀ ਪਰ ਨਹੀਂ ਆ ਸਕੇ। ਤਕਰੀਬਨ 12-13 ਸਾਲਾਂ ਤੋਂ ਇੱਥੇ ਆਉਣਾ ਚਾਹੁੰਦਾ ਸੀ ਪਰ ਮੇਰੇ ਨਸੀਬ ਖਰਾਬ ਸਨ ਕਿ ਮੈਂ ਇੱਥੇ ਆ ਨਹੀਂ ਸਕਿਆ। ਅੱਜ ਬਾਬਾ ਜੀ ਦਾ ਬੁਲਾਵਾ ਆਇਆ ਹੈ। ਮੈਂ ਸਾਰੀ ਦੁਨੀਆ ਵਿਚ ਸ਼ਾਂਤੀ ਬਣੀ ਰਹੇ, ਸਾਰੇ ਖੁਸ਼ ਰਹਿਣ ਅਤੇ ਸੰਗੀਤ ਵਿਚ ਲੀਨ ਰਹਿਣ ਇਸ ਦੀ ਕਾਮਨਾ ਕੀਤੀ ਹੈ।