ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ। ਉਸ ਦੀ ਡਿਲਿਵਰੀ ਸਤੰਬਰ 2024 ’ਚ ਹੋਵੇਗੀ। ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਤੇ ਸਿਤਾਰੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ।
Read moreਮੁੰਬਈ (ਬਿਊਰੋ)– ਯਾਮੀ ਗੌਤਮ ਦੀ ਫ਼ਿਲਮ ‘ਆਰਟੀਕਲ 370’ ਨੂੰ ਰਿਲੀਜ਼ ਹੋਏ 5 ਦਿਨ ਹੋ ਗਏ ਹਨ। ਇਹ ਫ਼ਿਲਮ ਬਾਕਸ ਆਫਿਸ ’ਤੇ ਕਮਾਲ ਕਰ ਰਹੀ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਪਿਛਲੇ 5 ਦਿਨਾਂ ’ਚ ਫ਼ਿਲਮ ਨੇ ਪਰਦੇ ’ਤੇ ਵੀ ਚੰਗੀ ਕਮਾਈ ਕੀਤੀ ਹੈ।
Read moreਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ, ਕ੍ਰਿਤੀ ਸੈਨਨ ਤੇ ਤੱਬੂ ਪਹਿਲੀ ਵਾਰ ਵੱਡੇ ਪਰਦੇ ’ਤੇ ਇਕੱਠੀਆਂ ਨਜ਼ਰ ਆਉਣ ਵਾਲੀਆਂ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਕਰਿਊ’ ਦਾ ਐਲਾਨ ਹੋਇਆ ਸੀ।
Read moreਰਣਬੀਰ ਕਪੂਰ, ਬੌਬੀ ਦਿਓਲ, ਅਨਿਲ ਕਪੂਰ, ਰਸ਼ਮਿਕਾ ਮੰਦਾਨਾ ਤੇ ਤ੍ਰਿਪਤੀ ਡਿਮਰੀ ਦੀ ਫ਼ਿਲਮ ‘ਐਨੀਮਲ’ ਦੀ ਕਮਾਈ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਫ਼ਿਲਮ ਨੇ 800 ਕਰੋੜ ਦੇ ਕਲੱਬ ’ਚ ਸ਼ਾਮਲ ਹੋਣ ਲਈ ਆਪਣੇ ਕਦਮ ਵਧਾ ਦਿੱਤੇ ਹਨ।
Read moreਮੈਗਾ ਸਟਾਰ ਅਮਿਤਾਭ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀਆਂ ਪ੍ਰਸਿੱਧ ਜੋੜੀਆਂ 'ਚੋਂ ਇਕ ਹਨ। ਇਸ ਜੋੜੇ ਦੇ 16 ਸਾਲਾਂ ਵਿਆਹੁਤਾ ਜੀਵਨ 'ਚ ਕਈ ਉਤਰਾਅ-ਚੜ੍ਹਾਅ ਆਏ ਪਰ ਇਨ੍ਹਾਂ ਦੋਵਾਂ ਨੇ ਕਦੇ ਵੀ ਇਸ ਨੂੰ ਜਨਤਕ ਨਹੀਂ ਹੋਣ ਦਿੱਤਾ। ਦਰਅਸਲ ਐਸ਼ਵਰਿਆ ਅਤੇ ਅਭਿਸ਼ੇਕ ਆਪਣੀ ਵਿਆਹੁਤਾ ਅਤੇ ਨਿੱਜੀ ਜ਼ਿੰਦਗੀ ਨੂੰ ਕਾਫ਼ੀ ਪ੍ਰਾਈਵੇਟ ਰੱਖਦੇ ਹਨ।
Read moreਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਐਨੀਮਲ’ ਦੀ ਉਡੀਕ ਖ਼ਤਮ ਹੋ ਗਈ ਹੈ ਕਿਉਂਕਿ ਇਹ ਫ਼ਿਲਮ ਅੱਜ ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਇਸ ਫ਼ਿਲਮ ਨਾਲ ਰਣਬੀਰ ਕਪੂਰ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ’ਚ ਅਨਿਲ ਕਪੂਰ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵੀ ਅਹਿਮ ਭੂਮਿਕਾਵਾਂ ’ਚ ਹਨ। ਫ਼ਿਲਮ ਦੇ ਟਰੇਲਰ, ਟੀਜ਼ਰ ਤੋਂ ਲੈ ਕੇ ਇਸ ਦੇ ਗਾਣਿਆਂ ਤੱਕ ਨੂੰ ਵੀ ਖੂਬ ਪਿਆਰ ਮਿਲਿਆ। ਜਦੋਂ ਤੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਫੈਨਜ਼ ਆਖ ਰਹੇ ਹਨ ਕਿ ਇਹ ਫ਼ਿਲਮ ਇੱਕ ਤਬਾਹੀ ਹੈ। ਨਿਰਦੇਸ਼ਕ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਹੁਣ ਤੱਕ ਦੀ ਸਭ ਤੋਂ ਹਿੰਸਕ ਫ਼ਿਲਮ ਹੋਣ ਵਾਲੀ ਹੈ। ਫ਼ਿਲਮ 'ਚ ਬਾਪ-ਬੇਟੇ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਕਾਫੀ ਵੱਖਰਾ ਤੇ ਗੂੜ੍ਹਾ ਹੁੰਦਾ ਹੈ। ਇੰਨਾ ਗੂੜ੍ਹਾ ਕਿ ਰਣਬੀਰ ਆਪਣੇ ਪਿਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਬਦਲੇ ਦੀ ਅੱਗ ’ਚ ਉਹ ਅਜਿਹੀ ਖੂਨੀ ਖੇਡ ’ਚ ਉਤਰਦੇ ਹਨ, ਜਿੱਥੇ ਹਰ ਪਾਸੇ ਸਿਰਫ ਤੇ ਸਿਰਫ ਮਾਰ-ਧਾੜ ਅਤੇ ਡਰ ਹੁੰਦਾ ਹੈ।
Read moreਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਦਾ ਰੰਗ ਸਾਨੂੰ ਫ਼ਿਲਮੀ ਕਲਾਕਾਰ ਵੀ ਰੰਗੇ ਨਜ਼ਰ ਆ ਰਹੇ ਹਨ। ਜੀ ਹਾਂ, ਬਾਤੇ ਕੁਝ ਦਿਨ ਪਹਿਲਾਂ ਲਾਡੀ ਚਾਹਲ, ਗੁਰਨਾਮ ਭੁੱਲਰ ਤੇ ਗਾਇਕ ਏ. ਕੇ. ਵਿਆਹ ਦੇ ਬੰਧਨ 'ਚ ਬੱਝੇ।
Read moreਇਨ੍ਹੀਂ ਦਿਨੀਂ ਡੀਪਫੇਕ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਖ਼ਾਸ ਕਰਕੇ ਵੱਡੇ ਸਿਤਾਰਿਆਂ ਦੀਆਂ। ਕਈ ਸਿਤਾਰੇ ਪਹਿਲਾਂ ਹੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਹੁਣ ਆਲੀਆ ਭੱਟ ਦਾ ਲਿਸਟ ’ਚ ਇਕ ਨਵਾਂ ਨਾਂ ਜੁੜ ਗਿਆ ਹੈ। ਆਲੀਆ ਬਾਲੀਵੁੱਡ ਦੀਆਂ ਟਾਪ ਅਦਾਕਾਰਾਂ ’ਚੋਂ ਇਕ ਹੈ ਤੇ ਉਸ ਨਾਲ ਅਜਿਹਾ ਹੋਣਾ ਵੱਡੀ ਗੱਲ ਹੈ। ਇੰਟਰਨੈੱਟ ’ਤੇ ਵਾਇਰਲ ਹੋ ਰਹੀ ਨਵੀਂ ਡੀਪਫੇਕ ਵੀਡੀਓ ’ਚ ਇਕ ਲੜਕੀ ਦਿਖਾਈ ਗਈ ਹੈ, ਜੋ ਬੀ-ਟਾਊਨ ਸਟਾਰ ਆਲੀਆ ਭੱਟ ਵਰਗੀ ਦਿਖਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਲੋਕਾਂ ’ਚ ਚਿੰਤਾ ਵਧ ਗਈ ਹੈ।
Read moreਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਐਨੀਮਲ’ ਦੀ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬੀਤੇ ਦਿਨੀਂ ਨਿਰਮਾਤਾਵਾਂ ਵਲੋਂ ‘ਐਨੀਮਲ’ ਦਾ ਟਰੇਲਰ ਵੀ ਰਿਲੀਜ਼ ਕਰ ਦਿੱਤਾ ਗਿਆ। ਟਰੇਲਰ ’ਚ ਰਣਬੀਰ ਕਪੂਰ ਵੱਖ-ਵੱਖ 6 ਲੁਕਸ ’ਚ ਨਜ਼ਰ ਆ ਰਹੇ ਹਨ।
Read more72ਵਾਂ ਮਿਸ ਯੂਨੀਵਰਸ ਮੁਕਾਬਲਾ 18 ਨਵੰਬਰ ਨੂੰ ਅਲ ਸਲਵਾਡੋਰ ’ਚ ਹੋ ਰਿਹਾ ਹੈ। ਇਸ ਮੁਕਾਬਲੇ ’ਚ 90 ਦੇਸ਼ਾਂ ਦੀਆਂ ਸੁੰਦਰੀਆਂ ਹਿੱਸਾ ਲੈ ਰਹੀਆਂ ਹਨ। ਤਾਜ ’ਤੇ ਆਪਣਾ ਦਾਅਵਾ ਮਜ਼ਬੂਤ ਕਰਨ ਲਈ ਹਰ ਕੋਈ ਆਪਣੀ ਪ੍ਰਤਿਭਾ ਤੇ ਸੁੰਦਰਤਾ ਨਾਲ ਜੱਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਤੋਂ ਇਸ ਈਵੈਂਟ ’ਚ 23 ਸਾਲਾ ਸ਼ਵੇਤਾ ਸ਼ਾਰਦਾ ਹਿੱਸਾ ਲੈ ਰਹੀ ਹੈ। ਉਸ ਨੇ ਅਗਸਤ ’ਚ ਮਿਸ ਦੀਵਾ ਯੂਨੀਵਰਸ 2023 ਦਾ ਤਾਜ ਜਿੱਤ ਕੇ ਮਿਸ ਯੂਨੀਵਰਸ ਦੀ ਯੋਗਤਾ ਦੇ ਮਾਪਦੰਡ ਨੂੰ ਪੂਰਾ ਕੀਤਾ।
Read more