ਮੱਧ ਪ੍ਰਦੇਸ਼ ਦੇ ਕਟਨੀ ਜ਼ਿਲੇ ’ਚ ਚੱਲਦੀ ਟਰੇਨ ’ਚ 30 ਸਾਲਾ ਔਰਤ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
Read moreਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.)-2022 ਦੀ ਰਿਪੋਰਟ ਦੇ ਅਨੁਸਾਰ, ਦਿੱਲੀ ਅਤੇ ਹਰਿਆਣਾ ਪ੍ਰਤੀ ਲੱਖ ਔਰਤਾਂ ਲਈ ਕ੍ਰਮਵਾਰ 144.4 ਅਤੇ 118.7 ਅਪਰਾਧ ਦੀਆਂ ਘਟਨਾਵਾਂ ਦੇ ਨਾਲ ਦੇਸ਼ ਵਿੱਚ ਔਰਤਾਂ ਲਈ ਸਭ ਤੋਂ ਵੱਧ ਅਸੁਰੱਖਿਅਤ ਹਨ।
Read moreਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੇ 4 ਦੋਸਤਾਂ ਨਾਲ ਮਿਲ ਕੇ ਆਪਣੀ ਭੈਣ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਘਟਨਾ 3 ਦਸੰਬਰ ਨੂੰ ਚਾਕਾਪਦ ਪੁਲਸ ਥਾਣਾ ਖੇਤਰ ਵਿਚ ਵਾਪਰੀ। ਮੁਲਜ਼ਮ ਵਿਅਕਤੀ ਅਤੇ ਉਸ ਦੇ ਦੋਸਤਾਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ 25 ਸਾਲਾ ਔਰਤ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦਾ ਰਿਸ਼ਤੇਦਾਰ ਦੀ ਇਕ ਭਰਜਾਈ ਨਾਲ ਨਾਜਾਇਜ਼ ਸਬੰਧ ਹਨ। ਔਰਤ ਨੇ ਭਰਾ ਨੂੰ ਰਿਸ਼ਤਾ ਖਤਮ ਕਰਨ ਲਈ ਕਿਹਾ। ਉਸ ਨੇ ਉਸ ਨੂੰ ਧਮਕਾਇਆ ਕਿ ਅਜਿਹਾ ਨਾ ਕਰਨ 'ਤੇ ਉਹ ਦੂਜਿਆਂ ਨੂੰ ਇਸ ਬਾਰੇ ਦੱਸ ਦੇਵੇਗੀ।
Read moreਰਾਜਸਥਾਨ ਤੋਂ ਪਾਕਿਸਤਾਨ ਜਾ ਕੇ ਆਪਣੇ ਫੇਸਬੁੱਕ ਪ੍ਰੇਮੀ ਨਸਰੁੱਲਾ ਨਾਲ ਨਿਕਾਹ ਕਰਵਾਉਣ ਅਤੇ ਇਸਲਾਮ ਧਰਮ ਅਪਣਾ ਕੇ ਫਾਤਿਮਾ ਬਣਨ ਵਾਲੀ 34 ਸਾਲਾ ਅੰਜੂ ਪਾਕਿਸਤਾਨ ਤੋਂ ਭਾਰਤ ਆਈ ਹੈ। ਉਹ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖਣ ਦੀ ਮੰਗ ਕਰੇਗੀ। ਅੰਜੂ ਅੰਮ੍ਰਿਤਸਰ-ਵਾਹਗਾ ਬਾਰਡਰ ਰਾਹੀਂ ਦੇਸ਼ ਪਰਤੀ ਹੈ। ਪੰਜਾਬ ਪੁਲਸ ਦੀ ਖੁਫੀਆ ਏਜੰਸੀ ਅਤੇ ਆਈ. ਬੀ. ਵਲੋਂ ਅੰਮ੍ਰਿਤਸਰ ਵਿਚ ਉਸ ਤੋਂ ਪੁੱਛਗਿੱਛ ਮਗਰੋਂ ਉਸ ਨੂੰ ਨਵੀਂ ਦਿੱਲੀ ਲਈ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ। ਸੂਤਰਾਂ ਮੁਤਾਬਕ ਉਸ ਨੂੰ ਪਾਕਿਸਤਾਨੀ ਰੱਖਿਆ ਏਜੰਸੀਆਂ ਜਾਂ ਕਰਮਚਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਬਾਰੇ ਪੁੱਛਿਆ ਗਿਆ ਸੀ, ਜਿਸ ਤੋਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਸੀ।
Read moreਮਿਊਨਿਖ ਤੋਂ ਬੈਂਕਾਂਕ ਵਿਚਾਲੇ ਉਡਾਣ ਭਰ ਰਹੇ ਲੁਫਥਾਂਸਾ ਦੇ ਇਕ ਜਹਾਜ਼ 'ਚ ਸਵਾਰ ਇਕ ਜੋੜੇ ਵਿਚਾਲੇ ਕਹਾਸੁਣੀ ਦੌਰਾਨ ਅਜਿਹੀ ਨੌਬਤ ਆ ਗਈ ਕਿ ਜਹਾਜ਼ ਨੂੰ ਬੁੱਧਵਾਰ ਨੂੰ ਦਿੱਲੀ ਲਿਆਉਣਾ ਪਿਆ ਅਤੇ ਉਨ੍ਹਾਂ ਦੋਹਾਂ ਨੂੰ ਇਸ 'ਚੋਂ ਉਤਾਰ ਦਿੱਤਾ ਗਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਲੁਫਥਾਂਸਾ ਦੀ ਉਡਾਣ ਗਿਣਤੀ ਐੱਲ.ਐੱਚ.772 ਨੂੰ ਸਵੇਰੇ 10.26 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈ.ਜੀ.ਆਈ.) 'ਤੇ ਉਤਾਰਨਾ ਪਿਆ। ਇਸ ਤੋਂ ਪਹਿਲੇ ਜਹਾਜ਼ ਦੇ ਪਾਇਲਟ ਦੇ ਏ.ਟੀ.ਸੀ. ਤੋਂ ਸੰਪਰਕ ਕਰ ਕੇ ਉਨ੍ਹਾਂ ਨੂੰ ਸਥਿਤੀ ਅਤੇ ਸੰਭਾਵਿਤ ਬੇਕਾਬੂ ਯਾਤਰੀਆਂ ਬਾਰੇ ਜਾਣਕਾਰੀ ਦਿੱਤੀ ਸੀ।
Read moreਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲੇ ਦੇ ਮੁੰਗਾਵਲੀ ਰੇਲਵੇ ਸਟੇਸ਼ਨ ’ਤੇ ਆਪਣੇ ਪਤੀ ਨਾਲ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਇਕ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ। ਚੰਦੇਰੀ ਥਾਣਾ ਖੇਤਰ ਦੇ ਦਿਹਾਤੀ ਇਲਾਕੇ ਦੀ ਰਹਿਣ ਵਾਲੀ 30 ਸਾਲਾ ਪੀੜਤਾ ਆਪਣੇ ਪਤੀ ਨਾਲ ਭੋਪਾਲ-ਜੋਧਪੁਰ ਟ੍ਰੇਨ ਰਾਹੀਂ ਜੈਪੁਰ ਜਾਣ ਲਈ ਮੁੰਗਵਾਲੀ ਰੇਲਵੇ ਸਟੇਸ਼ਨ ਪਹੁੰਚੀ ਸੀ। ਟ੍ਰੇਨ ਨਿਕਲ ਜਾਣ ਕਾਰਨ ਪਤੀ-ਪਤਨੀ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ’ਤੇ ਅਗਲੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਦੋ ਵਿਅਕਤੀ ਆਏ ਅਤੇ ਖੁਦ ਨੂੰ ਜੀ. ਆਰ. ਪੀ. ਕਰਮਚਾਰੀ ਦੱਸਦੇ ਹੋਏ ਔਰਤ ਅਤੇ ਉਸ ਦੇ ਪਤੀ ਤੋਂ ਪੁੱਛਗਿੱਛ ਕਰਨ ਲੱਗੇ।
Read moreਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਨੇ ਸ਼ੁੱਕਰਵਾਰ ਨੂੰ ਅਭਿਆਕਸ ਕੀਤਾ, ਜਿਸ 'ਚ ਦੇਖਿਆ ਗਿਆ ਕਿ ਉਹ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਤਿਆਰ ਕੀਤੇ ਜਾ ਰਹੇ ਰਸਤੇ 'ਚ ਆਪਣੇ ਪਹੀਏ ਵਾਲੇ ਸਟ੍ਰੈਚਰ ਨੂੰ ਕਿਵੇਂ ਲੈ ਜਾਵੇਗੀ। ਅਭਿਆਸ ਦੌਰਾਨ ਐੱਨ.ਡੀ.ਆਰ.ਐੱਫ. ਦਾ ਇਕ ਕਰਮਚਾਰੀ ਰੱਸੀ ਨਾਲ ਬੰਨ੍ਹੇ ਪਹੀਏ ਵਾਲੇ ਇਕ ਸਟ੍ਰੈਚਰ ਨੂੰ ਧੱਕਦੇ ਹੋਏ ਮਾਰਗ ਤੋਂ ਲੰਘਿਆ ਅਤੇ ਦੂਜੇ ਛੋਰ 'ਤੇ ਪਹੁੰਚਣ ਤੋਂ ਬਾਅਦ ਉਸ ਨੂੰ ਵਾਪਸ ਖਿੱਚ ਲਿਆ ਗਿਆ।
Read moreਮੁੰਬਈ ਦੇ ਬਾਂਦਰਾ ਪੱਛਮ 'ਚ ਗਜ਼ਦਾਰ ਰੋਡ 'ਤੇ ਸਥਿਤ ਇਕ ਮਕਾਨ 'ਚ ਸ਼ਨੀਵਾਰ ਨੂੰ ਗੈਸ ਸਿਲੰਡਰ ਫਟਣ ਨਾਲ ਘੱਟੋ-ਘੱਟ 8 ਲੋਕ ਜ਼ਖਮੀ ਹੋ ਗਏ। BMC ਡਿਜ਼ਾਸਟਰ ਕੰਟਰੋਲ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ
Read moreਦੀਵਾਲੀ ਮੌਕੇ ਜਿੱਥੇ ਦੇਸ਼ ਭਰ ਵਿਚ ਪਟਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਉੱਥੇ ਹੀ ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ 7 ਪਿੰਡਾਂ ਵਿਚ ਇਹ ਤਿਉਹਾਰ ਸਿਰਫ਼ ਰੌਸ਼ਨੀਆਂ ਨਾਲ ਮਨਾਇਆ ਗਿਆ ਅਤੇ ਪੰਛੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਾਕੇ ਨਹੀਂ ਚਲਾਏ ਗਏ ਸਨ।
Read moreਅਟਲ ਟਨਲ ਦੇ ਆਸ-ਪਾਸ, ਰੋਹਤਾਂਗ ਦੱਰਾ, ਸ਼ਿਕਾਰੀ ਦੇਵੀ ਅਤੇ ਕਮਰੁਨਾਗ ’ਚ ਬਰਫਬਾਰੀ ਕਾਰਨ ਸੈਲਾਨੀਆਂ ਦੀ ਆਵਾਜਾਈ ’ਤੇ ਰੋਕ ਲੱਗ ਗਈ ਹੈ ਅਤੇ ਮਨਾਲੀ-ਲੇਹ ਸੜਕ ਬੰਦ ਹੋ ਗਈ ਹੈ। ਸੋਲੰਗਨਾਲਾ ਅਤੇ ਮੜ੍ਹੀ ’ਚ ਹੀ ਸੈਲਾਨੀਆਂ ਨੂੰ ਰੋਕ ਦਿੱਤਾ ਗਿਆ ਹੈ।
Read more