ਪੰਜਾਬ ਸਰਕਾਰ ਵਲੋਂ ਰਾਜ ਵਿਚ ਨਿਵੇਸ਼ ਦੇ ਮੌਕੇ ਵਧਾਉਣ ’ਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਸਹੂਲਤਾਂ ਆਨਲਾਈਨ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਦਯੋਗਪਤੀਆਂ ਨੂੰ ਵੱਖ-ਵੱਖ ਦਫ਼ਤਰ ਦੇ ਚੱਕਰ ਨਹੀਂ ਮਾਰਨੇ ਪੈਂਦੇ ਅਤੇ ਸਾਰੀਆਂ ਸਹੂਲਤਾਂ ਇਕੋ ਹੀ ਖਿੜਕੀ ਰਾਹੀਂ ਦੇ ਦਿੱਤੀਆਂ ਜਾਂਦੀਆਂ ਹਨ।
ਇਸੇ ਸਹੂਲਤ ਤਹਿਤ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਯੋਗ ਪਾਏ ਗਈਆਂ ਚਾਰ ਸਨਅਤੀ ਇਕਾਈਆਂ ਨੂੰ ਪ੍ਰਵਾਨਗੀ ਪੱਤਰ ਜਾਰੀ ਕੀਤੇ, ਜਿਨ੍ਹਾਂ ਵਿਚ ਕੋਹੇਨੂਰ ਫੈਬਰੀਕੇਟਰ ਬਲ ਕਲਾਂ ਅਤੇ ਅਸ਼ਿਮਾ ਇੰਡਸਟਰੀ ਸ਼ਿਵਾ ਸਨਅਤੀ ਪਾਰਕ ਨਾਗ ਕਲਾਂ ਸ਼ਾਮਲ ਹਨ। ਉਨ੍ਹਾਂ ਨੇ ਇਨ੍ਹਾਂ ਉਦਮੀਆਂ ਨੂੰ ਸਾਬਾਸ਼ ਦਿੰਦੇ ਵਧਾਈ ਦਿੱਤੀ ਅਤੇ ਕਿਹਾ ਕਿ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ ਸਾਡੀ ਪਹਿਲੀ ਤਰਜੀਹ ਹੈ ਅਤੇ ਤੁਸੀਂ ਜਦ ਵੀ ਮਹਿਸੂਸ ਕਰੋ, ਸਾਡੀ ਮਦਦ ਲੈ ਸਕਦੇ ਹੋ।
ਇਸ ਮੌਕੇ ਜਨਰਲ ਮੈਨੇਜਰ ਇੱਦਰਜੀਤ ਸਿੱਘ ਟਾਂਡੀ ਨੇ ਦੱਸਿਆ ਕਿ ਇਨਾਂ ਇਕਾਈਆਂ ਵਿੱਚ ਸਿੱਧੇ ਅਤੇ ਅਸਿੱਧੇ ਤੌਰ ’ਤੇ ਕਰੀਬ 100 ਤੋਂ ਵੱਧ ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ ਅਤੇ ਇੰਨਾ ਉਦਮੀਆਂ ਵੱਲੋਂ ਆਪਣੇ ਇੰਨਾ ਯੂਨਿਟਾਂ ’ਤੇ 10 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਜਨਰਲ ਮੈਨੇਜਰ ਇੰਦਰਜੀਤ ਸਿੰਘ ਟਾਂਡੀ ਨੇ ਦਸਿਆ ਕਿ ਸਰਕਾਰ ਵਲੋਂ ਸਨਅਤਕਾਰ ਮਿਲਣੀ ਵਿਚ ਵੀ ਭਰੋਸਾ ਦਿਵਾਇਆ ਗਿਆ ਸੀ ਕਿ ਰਾਈਟ-ਟੂ-ਬਿਜ਼ਨੈੱਸ ਐਕਟ ਅਧੀਨ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਉਸੇ ਵਾਅਦੇ ਅਨੁਸਾਰ ਸਾਰੇ ਕੰਮ ਹੋ ਰਹੇ ਹਨ।ਡੀ. ਸੀ. ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਸਨਅਤਕਾਰ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੇਂ ਸਿਰ ਸਾਰੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜ ਨੂੰ ਪੈਰਾਂ ਸਿਰ ਕਰਨ ਲਈ ਯਤਨਸ਼ੀਲ ਹਨ ਅਤੇ ਇਹ ਕੋਸ਼ਿਸ਼ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਸਾਰੇ ਪੰਜਾਬ ਵਾਸੀ ਆਪਣੇ ਆਪਣੇ ਕਾਰੋਬਾਰਾਂ ਅਤੇ ਜ਼ਿੰਮੇਵਾਰੀਆਂ 'ਤੇ ਧਿਆਨ ਦੇਣ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ