31 ਜੁਲਾਈ ਦੀ ਰਾਤ ਨੂੰ ਸਾਡੇ ਘਰ ਆ ਕੇ ਹਮਲਾ ਕਰਨ ਵਾਲੇ ਹਮਲਾਵਰਾਂ ਅਤੇ ਸਾਜ਼ਿਸ਼ ਰਚਣ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਇਹ ਵਿਚਾਰ ਹੀਰਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਬੰਡਾਲਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਲਵਦੀਪ ਸਿੰਘ ਵਾਸੀ ਪਿੰਡ ਕੋਹਲੀਆਂ ਜ਼ਿਲ੍ਹਾ ਗੁਰਦਾਸਪੁਰ ਤੇ ਕਰਮਬੀਰ ਕੌਰ ਵੱਲੋਂ ਭੇਜੇ ਗਏ ਹਮਲਾਵਰਾਂ ਨੇ ਸਿੱਧੀਆਂ ਗੋਲੀਆਂ ਚਲਾਉਣ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਘਰ ਦਾ ਦਰਵਾਜ਼ਾ ਤੋੜਨ ਦਾ ਬਹੁਤ ਯਤਨ ਕੀਤਾ ਜੇਕਰ ਉਹ ਦਰਵਾਜ਼ਾ ਤੋੜਨ ’ਚ ਸਫਲ ਹੋ ਜਾਂਦੇ ਤਾਂ ਉਸ ਦਿਨ ਸਾਡੇ ਸਾਰੇ ਪਰਿਵਾਰ ਦਾ ਬਚਣਾ ਬੇਹੱਦ ਮੁਸ਼ਕਲ ਸੀ। ਹੀਰਾ ਸਿੰਘ ਨੇ ਇਸ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰਾ ਪੁੱਤਰ ਮਨਪ੍ਰੀਤ ਸਿੰਘ ਤੇ ਉਸ ਦੀ ਪਤਨੀ ਕਰਮਬੀਰ ਕੌਰ ਇੰਗਲੈਂਡ ’ਚ ਰਹਿੰਦੇ ਸਨ ਜਿੱਥੇ ਲਵਦੀਪ ਸਿੰਘ ਵਾਸੀ ਪਿੰਡ ਕੋਹਲੀਆਂ ਉਨ੍ਹਾਂ ਦਾ ਵਾਕਿਫ ਹੋ ਗਿਆ ਅਤੇ ਫਿਰ ਆਪਸ ’ਚ ਦੋਸਤ ਬਣ ਗਏ ਜਿਸ ਦੌਰਾਨ ਲਵਦੀਪ ਨੇ ਕਰਮਬੀਰ ਕੌਰ ਨਾਲ ਨਾਜਾਇਜ਼ ਸਬੰਧ ਸਥਾਪਤ ਕਰ ਲਏ। ਇਸ ਸਾਰੇ ਮਾਮਲੇ ਬਾਰੇ ਜਦੋਂ ਮਨਪ੍ਰੀਤ ਨੂੰ ਪਤਾ ਲੱਗਾ ਤਾਂ ਉਸ ਨੇ ਲਵਦੀਪ ਤੇ ਕਰਮਬੀਰ ਦੋਵਾਂ ਨੂੰ ਹੀ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦੋਵੇਂ ਇਕ ਦੂਜੇ ਨੂੰ ਮਿਲਣ ਤੋਂ ਨਹੀ ਹਟੇ।
ਹੀਰਾ ਸਿੰਘ ਨੇ ਕਿਹਾ ਕਿ ਮਨਪ੍ਰੀਤ ਤੇ ਕਰਮਬੀਰ ਦਾ ਘਰ ਨਾ ਉਜੜੇ ਇਸ ਲਈ ਸਾਬਕਾ ਸਰਪੰਚ ਕਾਰਜ ਸਿੰਘ ਵਾਸੀ ਪਿੰਡ ਝੀਤੇ ਕਲਾਂ ਆਪਣੇ ਨਾਲ ਕੁਝ ਮੋਹਤਬਰ ਵਿਅਕਤੀਆਂ ਨੂੰ ਲੈ ਕੇ ਲਵਦੀਪ ਸਿੰਘ ਦੇ ਪਿੰਡ ਕੋਹਲੀਆਂ ਵਿਖੇ ਗਏ ਤਾਂ ਜੋ ਉਸ ਦੇ ਮਾਪਿਆਂ ਨੂੰ ਸਮਝਾਇਆ ਜਾ ਸਕੇ ਕਿ ਉਹ ਲਵਦੀਪ ਨੂੰ ਕਰਮਬੀਰ ਦਾ ਪਿੱਛਾ ਛੱਡਣ ਲਈ ਪ੍ਰੇਰਣ ਪਰ ਉਲਟਾ ਲਵਦੀਪ ਦੇ ਮਾਪਿਆਂ ਨੇ ਸਾਬਕਾ ਸਰਪੰਚ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਹਮਲਾ ਕਰਕੇ ਉਨ੍ਹਾਂ ਦੀਆਂ ਗੱਡੀਆਂ ਭੰਨ ਦਿਤੀਆਂ ਜਿਥੋਂ ਉਹ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਆਏ। ਹੀਰਾ ਸਿੰਘ ਨੇ ਕਿਹਾ ਕਿ ਉਸੇ ਹੀ ਦਿਨ ਲਵਦੀਪ ਸਿੰਘ ਨੇ ਮੈਨੂੰ ਫੋਨ ’ਤੇ ਧਮਕੀਆ ਦਿੰਦਿਆਂ ਆਖਿਆ ਕਿ ਅੱਜ ਰਾਤ ਨੂੰ ਮੈਂ ਤੁਹਾਡਾ ਬੁਰਾ ਹਸ਼ਰ ਕਰਾਂਗਾ ਮੇਰੇ ਸਬੰਧ ਖਤਰਨਾਕ ਲੋਕਾਂ ਨਾਲ ਹਨ ਜਿਸ ਤੋਂ ਬਾਅਦ ਰਾਤ ਕਰੀਬ 1 ਵਜੇ ਅਣਪਛਾਤੇ ਵਿਅਕਤੀ ਸਾਡੇ ਘਰ ਆਏ ਅਤੇ ਗਾਲੀ-ਗਲੋਚ ਕਰਦਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੇਟ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਅਸੀਂ ਹਫੜਾ-ਦਫੜੀ ’ਚ ਘਰ ਦੀ ਛੱਤ ’ਤੇ ਜਾ ਕੇ ਉਨ੍ਹਾਂ ਤੋਂ ਹਮਲਾ ਕਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਸਾਡੇ ਵੱਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਅਤੇ ਅਸੀਂ ਹੇਠਾਂ ਬੈਠ ਕੇ ਆਪਣੀ ਜਾਨ ਬਚਾਈ।
ਉਨ੍ਹਾਂ ਕਿਹਾ ਕਿ ਰੌਲਾ ਪੈਣ ’ਤੇ ਜਦੋਂ ਪਿੰਡ ਵਾਸੀ ਜਾਗ ਪਏ ਤਾਂ ਹਮਲਾਵਰ ਫਿਰ ਆਉਣ ਦੀਆਂ ਧਮਕੀਆ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਹੀਰਾ ਸਿੰਘ ਨੇ ਕਿਹਾ ਕਿ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ ਸਾਰੀ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਲਵਦੀਪ ਸਿੰਘ, ਕਰਮਬੀਰ ਕੌਰ ਅਤੇ ਉਨ੍ਹਾਂ ਵੱਲੋਂ ਭੇਜੇ ਗਏ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਹੀਰਾ ਸਿੰਘ ਨੇ ਪੁਲਸ ਦੇ ਉਚ ਅਧਿਕਾਰੀਆ ਤੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਸਾਡੇ ’ਤੇ ਹਮਲਾ ਕਰਵਾਉਣ ਦੀ ਸਾਜ਼ਿਸ਼ ਰਚਣ ਵਾਲੇ ਲਵਦੀਪ ਸਿੰਘ, ਕਰਮਬੀਰ ਕੌਰ ਅਤੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਹ ਵਿਅਕਤੀ ਫਿਰ ਕਿਸੇ ਵੇਲੇ ਵੀ ਸਾਡੇ ’ਤੇ ਹਮਲਾ ਕਰਕੇ ਸਾਡੀ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ